ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਅੱਜ-ਤੱਕ
“ਭਤੀਜ ਕਿਹੜੀਆਂ ਖਬਰਾਂ ਪੜੀ ਜਾਨੈ…..?” ਅਨਪੜ ਤਾਏ ਨੇ ਆਪਣੇ ਭਤੀਜੇ ਨੂੰ ਪੁਛਿਆ ।“ਚਾਚਾ ਆਹ ਅਖ਼ਬਾਰ ਚ ਖਬਰ ਲੱਗੀ ਆ ਮਾਸਟਰਾਂ ਬਾਰੇ ।”
“ਕੀ ਆ ਭਤੀਜ ਪੜ ਕੇ ਸੁਣਾ ਫੇਰ..?”ਚਾਚੇ ਨੇ ਬੜੀ ਉਤਸੁਕਤਾ ਨਾਲ ਕਿਹਾ ।
“ਲੈ ਚਾਚਾ ਸੁਣ ਫੇਰ,
“ਸਰਕਾਰੀ ਸਕੂਲਾਂ ਦੀਆਂ ਛੁੱਟੀਆਂ ਤੇ ਝਾਤ” ਇਕ ਸਾਲ ਚ 365 ਦਿਨ ਹੁੰਦੇ ਨੇ,ਜਿਸ ਵਿਚੋਂ 224 ਦਿਨ ਸਕੂਲ ਬੰਦ ਰਹਿੰਦੇ ਨੇ….।
“ਹੈਂ ਉਹ ਕਿਵੇਂ……?”
“ਇਕ ਸਾਲ ਚ 52 ਐਤਵਾਰ,26 ਸਨੀਵਾਰ,30 ਗਰਮੀਆਂ,5 ਲੋਕਲ,8ਵੱਡੇ ਦਿਨਾਂ ਦੀਆਂ,10 ਅਪਰੈਲ ਦੇ ਮਹੀਨੇ, 25 ਗਜ਼ਟਿਡ,24 ਘਰੇਲੂ ਪ੍ਰੀਖਿਆਵਾਂ,20 ਇਲੈਕਸ਼ਨ ਡਿਊਟੀਆਂ, ਮਰਦਮਸੁਮਾਰੀ, ਸਾਖ਼ਰਤਾ, ਖਾਨਾਸੁਮਾਰੀ (ਘਰਾਂ ਦੀ ਗਿਣਤੀ) ਤੇ 12 ਛੁੱਟੀਆਂ ਸਾਲ ਚ ਹਰ ਮਹੀਨੇ ਤਨਖਾਹ ਲੈਣ ਵਾਲੇ ਦਿਨ ਤੇ 6 ਛੁੱਟੀਆਂ ਸਾਰੇ ਸਾਲ ਚ ਫ਼ਿਲਮ ਜਾਦੂਗਰ,ਸਰਕਸ ਵਿਖਾਉਣ ਦੀਆਂ ।”
“ਭਤੀਜ ਇਹ ਮਾਸਟਰ ਕਿੰਨੇ ਪੈਸੇ ਦੇ ਕੇ ਲੱਗ ਜਾਈਦਾ ।”
“ਚਾਚਾ ਕੀ ਗੱਲ,ਤੂੰ ਕੀਹਨੂੰ ਮਾਸਟਰ ਲਾਉਣਾ…..?”
“ਤੂੰ ਪਹਿਲਾਂ ਦੱਸ ਕਿੰਨੇ ਪੈਸੇ ਲਗਦੇ ਆ ਤੇ ਮਹੀਨੇ ਦੀ ਤਨਖਾਹ ਕਿੰਨੀ ਆ…?”
“ਚਾਚਾ ਪੰਜ ਲੱਖ ਰੇਟ ਆ ਅੱਜ ਕੱਲ ਤੇ ਪੰਦਰਾਂ ਹਜ਼ਾਰ ਮਹੀਨਾ ਤਨਖਾਹ ਲਗ ਜਾਂਦੀ ਆ ।”
“ਫੇਰ ਤਾਂ ਭਤੀਜ ਤੇਰੀ ਚਾਚੀ ਨੂੰ ਦਸ ਚੱਕੀ ਗੱਡੀ ਵੇਚ ਕੇ ਮਾਸਟਰਨੀ ਲਾਅ ਦਿੰਦੇ ਆਂ ਟਰਾਂਸਪੋਰਟ ਚ ਤਾਂ ਬਹੁਤ ਮੰਦਾ,ਮਹੀਨਾ ਮਹੀਨਾ ਗੇੜਾ ਨਹੀਂ ਆਉਂਦਾ,ਨਾਲੇ ਭਤੀਜ ਤੇਰੀ ਚਾਚੀ ਮਾਸਟਰਨੀ ਬਣਜੂ ਤੇ ਨਾਲੇ ਘਰ ਸਾਂਭੂ ਇਹ ਤਾਂ ਉਹ ਗੱਲ ਹੋਣੀ ਆ,ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਆਵੇ ।”
ਚਾਚੇ ਦੀ ਕਹੀ ਮਜ਼ਾਕ ਚ ਗੱਲ ਨੇ ਭਤੀਜੇ ਨੂੰ ਇਕ ਵਾਰ ਸੋਚਣ ਲਾ ਦਿੱਤਾ ।
1764-ਗੁਰੂ ਰਾਮ ਦਾਸ ਨਗਰ ਮੋਗਾ-142001
No comments:
Post a Comment