ਕੰਡੇ ਦੀ ਕਵਿਤਾ
ਅਮਰੀਕ ਸਿੰਘ ਕੰਡਾ
ਕਿਤਾਬ
ਚੇਹਰਾ ਉਹੀ ਘਸਿਆ ਜਿਹਾ,ਬਸ ਬਦਲੀ ਨਕਾਬ ਹੈ ।
ਲੋਕਾਂ ਦੇ ਕੋਲ ਤੁਹਾਡਾ ਪੂਰਾ ਹਿਸਾਬ ਹੈ ।
ਚਰਨਾਂ ਚ ਸਾਧਾਂ ਦੇ ਦੇਸ਼ ਹੈ ਵਿਛਿਆ ਹੋਇਆ ।
ਨੇਤਾਵਾਂ ਸਾਧਾਂ ਦਾ ਪੂਰਾ ਹੋਇਆ ਖਾਬ ਹੈ ।
ਮੌਸਮ ਨੂੰ ਜਾਣ ਲੈਂਦੇ ਨੇ ਬਿਨ ਬਾਗ ਚ ਗਏ ਹੋਏ ।
ਹੋਠਾਂ ਤੋਂ ਜਦੋਂ ਵੀ ਝੜਦਾ ਗੁਲਾਬ ਹੈ ।
ਡਿੱਗ ਡਿੱਗ ਕੇ ਉਠਦੇ ਹੋ,ਉਠ ਉਠ ਕੇ ਡਿੱਗਦੇ ਹੋ ।
ਇਹ ਕਿਹੜਾ ਨਸ਼ਾ ਹੈ ਇਹ ਕਿਹੜੀ ਸ਼ਰਾਬ ਹੈ ।
ਫੁਰਸਤ ਮਿਲੇ ਤਾਂ ਬੈਠ ਕੇ ਪੜ ਲਈ ਕੰਡਿਆ ।
ਇਹ ਦੇਸ਼ ਦੀ ਜਨਤਾ ਬੜੀ ਮੁਸ਼ਿਕਲ ਕਿਤਾਬ ਹੈ ।
ਕੰਡੇ ਦੀ ਕਵਿਤਾ
ਅਮਰੀਕ ਸਿੰਘ ਕੰਡਾ
ਸੁਪਨਾ
ਮੈਂ ਇਕ ਸੁਪਨਾ ਵੇਖਿਆ
ਮਹਾਂਭਾਰਤ ਦਾ ਪਾਤਰ ਦਰਯੋਧਨ
ਦੂਰਦਰਸ਼ਨ ਚੋਂ ਨਿਕਲ ਕੇ ਚੁਪ ਚਾਪ ਆ ਗਿਆ ਕਿਸੇ ਪਿੰਡ ਚ
ਤੇ ਅਰਜਨ ਲੱਭਦਾ ਆਪਣਾ ਧਨੁਸ ਚੁੰਮਦਾ,
ਪਿੱਛੇ ਪਿੱਛੇ ਆ ਰਿਹਾ,ਪਾਂਡਵਾਂ ਨੂੰ ਵੀ ਲਿਆ ਰਿਹਾ,
ਪਰ,ਵਿਚਾਰਾ ਕੀ ਕਰੇ,ਜਦੋਂ ਦਰਯੋਧਨ ਵਰਗੇ ਚੇਹਰੇ
ਪਿੰਡ ਸ਼ਹਿਰ ਹਰ ਘਰ ਚ ਠਹਿਰੇ,
ਤਾਂ ਉਸ ਨੇ ਸੁਟ ਤੀਰ ਕਮਾਨ,ਬੜੇ ਪਿਆਰ ਨਾਲ ਕੀਤਾ ਐਲਾਨ,
ਆਪਸ ਚ ਹੁਣ ਕਾਹਦਾ ਯੁੱਧ,ਕੌਰਵ ਪਾਂਡਵ ਮਿੱਤਰ ਸਮਾਨ ।
ਕੰਡੇ ਦੀ ਕਵਿਤਾ
ਅਮਰੀਕ ਸਿੰਘ ਕੰਡਾ
ਹਾਊਸ ਵਾਈਫ
ਮੈ ਇਕ ਸੁਪਨਾ ਵੇਖਿਆ
ਕਿਚਨ ਚੋਂ ਤੁਸੀ ਬੈਡ ਟੀ ਲੈ ਕੇ ਆ ਰਹੇ ਹੋ
ਮੈਂ ਬੈੱਡ ਤੇ ਬੈਠੀ ਅਖ਼ਬਾਰ ਵੇਖ ਰਹੀ ਹਾਂ
ਨਾਸ਼ਤਾ ਤੇਰੇ ਹੱਥਾਂ ਚੋਂ ਲੈ ਮੋਢੇ ਤੇ ਬੈਗ ਝੁਲਾਂਦੀ
ਮੈਂ ਦਫ਼ਤਰ ਜਾ ਰਹੀ ਹਾਂ
ਇਵਨਿੰਗ ਦੇ ਸੋਅ ਦੇ ਟਿਕਟ ਲਈ
ਤੈਨੂੰ ਲਾਈਨ ਖੜਾ ਕਰ
ਲਿਆਉਣ ਦੀ ਆਗਿਆ ਦੇ ਰਹੀ ਹਾਂ
ਖੁਦ ਗਾਣਾ ਗੁਣ ਗੁਣਾ ਰਹੀ ਹਾਂ
ਜਾਂਦੇ ਜਾਂਦੇ ਰਾਤ ਦੇ ਡਿਨਰ ਦਾ
ਤੁਸੀ ਪਰੋਸਦੇ ਹੋ ਖਾਨਾ
ਮੈਂ ਡਿਨਰ ਦਾ ਮੀਨੂੰ ਦੁਹਰਾ ਰਹੀ ਹਾਂ
1764-ਗੁਰੂ ਰਾਮ ਦਾਸ ਨਗਰ ਮੋਗਾ-142001
No comments:
Post a Comment