ਕੰਡਾ ਅਰਜ਼ ਕਰੇ
ਅਮਰੀਕ ਸਿੰਘ ਕੰਡਾ (ਡਾ.)
ਨਸ਼ੇ ਖਿਲਾਫ ਮੋਰਚਾ
ਪੱਤਾ ਪੱਤਾ ਸਿੰਘਾਂ ਦਾ ਵੈਰੀ,
ਖਾ ਕੇ ਗੋਲੀਆਂ ਦਾ ਪੱਤਾ ਬੋਲਿਆ ਬੀਬਾ
ਇੱਟ ਨਾਲ ਇੱਟ ਖੜਕਾ ਦੇਵਾਂਗੇ,
ਦੂਜੇ ਨੇ ਫੈਂਸੀ ਦਾ ਡੱਟ ਖੋਲਿਆ ਬੀਬਾ
ਤੀਜਾ ਉਠਿਆ ਬੀੜਾ ਲਾਅ ਕੇ,
ਕੁੜਤੇ ਚੋਂ ਗੁਟਕਾ ਫਰੋਲਿਆ ਬੀਬਾ
ਨਸ਼ੇ ਸਮਾਜ ਲਈ ਕਲੰਕ ਨੇ ਸਾਰੇ,
ਨਸ਼ਾ ਛਡਾਊ ਪ੍ਰਧਾਨ ਪੈੱਗ ਪੀ ਬੋਲਿਆ ਬੀਬਾ
ਮਿਆਰ
ਹੀਰ ਆਖਦੀ ਰਾਂਝਿਆਂ ਆਪਣੇ ਵੇਲੇ
ਹੁੰਦੀ ਪ੍ਰੈਸ ਤਾਂ ਤੂੰ ਮੇਰਾ ਸਟਾਰ ਹੁੰਦਾ
ਆਉਂਦੀ ਚਾਹੇ ਨਾ ਤੈਨੂੰ ਕੋਈ ਭਾਸ਼ਾ,
ਤੂੰ ਫੇਰ ਵੀ ਪੱਤਰਕਾਰ ਹੁੰਦਾ
ਜੇ ਏਸ ਗੇਮ ਤੂੰ ਫੇਲ ਵੀ ਹੁੰਦਾ
ਤੂੰ ਕੱਢਦਾ ਕੋਈ ਮੰਥਲੀ ਅਖਬਾਰ ਹੁੰਦਾ
ਰੱਜ ਕੇ ਕਰਦਾ ਬਲੈਕਮੇਲ ਲੋਕਾਂ ਨੂੰ
ਸਰਕਾਰੇ ਦਰਬਾਰੇ ਤੇਰਾ ਸਤਿਕਾਰ ਹੁੰਦਾ
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
Kanda Sahib,rachna vich arthparbhoor viang kita..
ReplyDelete