ਕੰਡੇ ਦਾ ਕੰਡਾ
ਡਾ.ਅਮਰੀਕ ਸਿੰਘ ਕੰਡਾ
ਸੁਨੇਹਾ
ਮੈਂ ਹੀ ਨਹੀਂ ਤੂੰ ਵੀ,ਅਸੀਂ ਹੀ ਨਹੀਂ, ਤੁਸੀਂ ਵੀ, ਆਪਾਂ ਸਾਰੇ ਉਸਨੂੰ ਬਹੁਤ ਪਸੰਦ ਕਰਦੇ ਹਾਂ ਤੇ ਆਪੋ ਆਪਣੇ ਹਿਸਾਬ ਨਾਲ ਉਸਦੀ ਵਰਤੋਂ ਕਰਦੇ ਹਾਂ । ਮੈਂ ਵੀ ਅੱਜ ਸਵੇਰੇ ਸਵੇਰੇ ਸੈਰ ਦੇ ਬਹਾਨੇ ਉਸ ਬਾਗ ਚ ਚਲਾ ਗਿਆ ਤਾਂ ਬਾਗ ਚ ਵੜਦਿਆਂ ਹੀ ਇਕ ਆਵਾਜ਼ ਮੇਰੇ ਕੰਨੀ ਪਈ
“ਆ ਗਏ ਹੋ ਤੁਸੀਂ ਜੀ ਆਇਆਂ ਨੂੰ ।”ਫੁੱਲਾਂ ਨੇ ਕਿਹਾ
ਮੈਂ ਇਕ ਵਾਰ ਘਬਰਾ ਗਿਆ,ਬਾਗ ਚ ਮੇਰੇ ਤੇ ਫੁੱਲਾਂ ਦੇ ਇਲਾਵਾ ਕੋਈ ਨਹੀਂ ਸੀ । ਮੈਂ ਗੁਲਾਬ ਦੇ ਫੁੱਲ ਨੂੰ ਤੋੜਨ ਲੱਗਾ ਤਾਂ ਗੁਲਾਬ ਦੇ ਫੁੱਲ ਚੋਂ ਆਵਾਜ਼ ਆਈ ਮੈਂ ਰੁਕ ਗਿਆ
“ਤੋੜੋ ਸਾਨੂੰ,ਵਰਤੋ ਸਾਨੂੰ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਇਨਸਾਨਾਂ ਦੇ ਕੰਮ ਆਉਂਦੇ ਹਾਂ ਪਰ ਇਕ ਗੱਲ ਸੁਣੋ ਮੈਂ ਤਾਂ ਆਪਣਾ ਫਰਜ਼ ਨਿਭਾ ਦਿੱਤਾ ਪਰ ਤੁਸੀਂ ਸੋਚੋ ਮੇਰਾ ਕੋਈ ਮੀਂਹ ਨਹੀਂ ਪੈਣਾ,ਜੇ ਮੈਨੂੰ ਬਹੁਤ ਜਿਆਦਾ ਚਾਹੁੰਦੇ ਹੋ ਤਾਂ ਮੇਰੇ ਹੋਰ ਬਹੁਤ ਸਾਰੇ ਬੂਟੇ ਲਗਾਉ ਤਾਂ ਕਿ ਮੈਂ ਤੁਹਾਨੂੰ ਹਮੇਸ਼ਾਂ ਖੁਸ਼ਬੂਆਂ ਦਿੰਦਾ ਰਹਾਂ ।”
ਹੁਣ ਮੇਰੇ ਪੈਰ ਸਾਡੇ ਸ਼ਹਿਰ ਦੀ ਨਰਸਰੀ ਵੱਲ ਨੂੰ ਖੁਦ-ਬੁ- ਖੁਦ ਚੱਲਣ ਲੱਗੇ ਸੀ ।
1764ਗੁਰੂ ਰਾਮ ਦਾਸ ਨਗਰ ਨੇੜ ੇਨੈਸਲੇ ਮੋਗਾ 142001
ਮੋਬਾਈਲ ਫੋਨ 098557-35666
No comments:
Post a Comment