ਕੰਡਾ ਦਾ ਕੰਡਾ
ਡਾ.ਅਮਰੀਕ ਸਿੰਘ ਕੰਡਾ
ਸੱਚ
ਮੈਨੂੰ ਕਿਸੇ ਭਾਸ਼ਾ ਦੀ ਜਰੂਰਤ ਨਹੀਂ ਮੈਨੂੰ ਤਾਂ ਬੋਲੇ ਸੁਣ ਸਕਦੇ ਨੇ ਤੇ ਗੂੰਗੇ ਬੋਲ ਸਕਦੇ ਨੇ, ਮੈਂ ਕਦੀ ਵੀ ਮਜ਼ਬੂਰੀ ਵਿਚ ਨਹੀਂ ਅਚਾਨਕ ਮੀਂਹ ਵਾਂਗ ਆਉਂਦੀ ਹਾਂ ਤੇ ਕਾਲਜ਼ੇ ਠੰਡ ਪਾਅ ਚਲੀ ਜਾਂਦੀ ਹਾਂ,ਕਈ ਗਿਆਨੀ ਵਿਦਿਵਾਨ ਆਪਣੇ ਆਪ ਨੂੰ ਜਾਣਦੇ ਨੇ,ਪਰ ਮੈਂ ਆਪਣੇ ਆਪ ਨੂੰ ਨਹੀਂ ਦੂਜਿਆਂ ਨੂੰ ਜਾਨਣ ਚ ਵਿਸ਼ਿਵਾਸ ਰੱਖਦੀ ਹਾਂ,ਇਹੀ ਮੇਰੀ ਪਛਾਣ ਹੈ
“ਬਾਅ.ਬਾਅ.ਬਾਅ……………।”ਸ਼ਾਇਦ ਇਹ ਗੂੰਗਾ ਮੰਗਤਾ ਹੈ
ਮੈਂ ਉਸਦਾ ਹੱਥ ਫੜ ਸੜਕ ਤੇ ਖੜੀ ਚਾਹ ਵਾਲੀ ਰੇਹੜੀ ਕੋਲ ਉਸਨੂੰ ਬੈਠਣ ਨੂੰ ਕਹਿੰਦਾਂ ਹਾਂ,
“ਰੋਟੀ ਖਾਏਂਗਾ.?”
ਉਸਨੇ ਹਾਂ ਚ ਸਿਰ ਹਲਾਇਆ ਮੈਂ ਆਪਣੇ ਘਰੋਂ ਲਿਆਂਦੇ ਹੋਏ ਟਿਫ਼ਨ ਨੂੰ ਉਸ ਮੂਹਰੇ ਇਕ ਇਕ ਕਰਕੇ ਸਾਰੇ ਡੱਬੇ ਖੋਲ ਦਿੰਦਾਂ ਹਾਂ,ਸ਼ਬਜ਼ੀ,ਦਾਲ,ਦਹੀਂ,ਸਲਾਦ,ਅਚਾਰ ਤੇ ਗੁੜ ਦੀ ਡਲੀ ਉਸਦੇ ਸਾਹਮਨੇ ਹੈ । ਮੈਂ ਉਸ ਨੂੰ ਖਾਣ ਨੂੰ ਕਹਿੰਦਾਂ ਹਾਂ ਉਹ ਜਲਦੀ ਜਲਦੀ ਖਾ ਰਿਹਾ ਹੈ ਮੈਂ ਉਸ ਨੂੰ ਭੋਜਨ ਖਵਾ ਕੇ ਆਪਣੇ ਆਪ ਤੱਸਲੀ ਅਨੁਭਵ ਕਰ ਰਿਹਾ ਹਾਂ, ਮੈਂ ਆਪਣੇ ਆਪ ਨੂੰ ਆਪਣੀ ਸ਼੍ਰੀਮਤੀ ਮਹਿਸੂਸ ਕਰ ਰਿਹਾ ਹਾਂ ਇਕ ਵੱਖਰਾ ਹੀ ਆਨੰਦ ਹੈ ਜਿਹੜਾ ਮੈਂ ਬਿਆਨ ਨਹੀਂ ਕਰ ਸਕਦਾ,ਉਹ ਜਲਦੀ ਜਲਦੀ ਖਾਂਦੇ ਖਾਂਦੇ ਨੇ ਮੇਰੇ ਵੱਲ ਵੇਖਿਆ ਤੇ ਉਸਦੇ ਅੱਖਾਂ ਚੋਂ ਹੰਝੂ ਸਨ ਹੰਝੂ ਮੇਰੇ ਅੱਖਾਂ ਵਿਚ ਵੀ ਆ ਗਏ । ਉਹ ਖਾਣਾ ਖਾ ਚੁਕਿਆ ਸੀ । ਮੈਂ ਉਸ ਨੂੰ ਖਾਣ ਨੂੰ ਗੁੜ ਦਿੰਦਾ ਹਾਂ । ਉਹ ਉੱਚੀ-ਉੱਚੀ ਰੋਣ ਲੱਗ ਪਿਆ ਤੇ ਮੈਂ ਉਸ ਨੂੰ ਗਲ ਨਾਲ ਲਾਅ ਲਿਆ ਮੇਰਾ ਵੀ ਰੋਣਾ ਨਿਕਲ ਗਿਆ । ਮੈਂ ਇਕੋ ਦਮ ਤ੍ਰਿਭਕ ਕੇ ਉਠਿਆ,ਸਵੇਰ ਦੇ ਪੰਜ ਵੱਜੇ ਸਨ । ਸ਼ਾਇਦ ਇਹ “ਦਇਆ” ਦਾ ਸੁਪਨਾ ਸੀ
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
No comments:
Post a Comment