ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ ਡਾ.
ਅਮੀਰ
ਸੜਕ ਦੇ ਕਿਨਾਰੇ ਤੇ ਬੈਠਾ ਆਪਣੀ ਛੋਟੀ ਜਿਹੀ ਬਾਂਸ ਦੀ ਟੋਕਰੀ ਚ ਲਾਲ ਪੀਲੀ ਹਰੀ ਤੇ ਹੋਰ ਕਿੰਨੇ ਰੰਗ ਬਰੰਗੀਆਂ ਬੰਸਰੀਆਂ ਵੇਚ ਰਿਹਾ ਸੀ । ਕੋਲ ਬੈਠਾ ਉਸਦਾ ਛੋਟਾ ਜਿਹਾ ਮੁੰਡਾ ਆਪਣੇ ਬਾਪੂ ਨੂੰ ਭਾਂਤ ਭਾਂਤ ਦੇ ਸਵਾਲ ਪੁੱਛ ਰਿਹਾ ਸੀ ।
“ਬਾਪੂ ਬੰਸਰੀ ਕਿਉਂ ਬੇਚਦੇ ਹੋ,ਮਹਿੰਦੇ ਮਹਿੰਦੇ ਕੱਪੜੇ ਬੇਤੋ,ਮੈਂ ਨਵੇਂ ਨਵੇਂ ਤਪੜੇ ਪਾ ਤੇ ਵੱਡਾ ਅਮੀਰ ਬਣ ਜਾਵਾਂਗਾ ।”
“ਅੱਛਾ ਪੁੱਤ ਬੰਸਰੀ ਨਹੀਂ ਠੀਕ ?”
“ਬੰਸਰੀ ਤਾਂ ਬਾਪੂ ਕਿਸ਼ਨ ਜੀ ਬਜਾਉਂਦੇ ਸੀ ਤੇ ਮੈਂ ਵੀ ਬੰਸਰੀ ਵਜਾਉਂਦੇ ਕਿਸ਼ਨ ਹੀ ਲਗਦਾਂ ਤੇ ਕਿਸ਼ਨ ਜੀ ਤਾਂ ਲੋਕਾਂ ਦੇ ਘਰੋਂ ਮੱਥਣ ਦਹੀਂ ਚੋਰੀ ਕਰ ਥਾ ਜਾਂਦੇ ਸੀ । ਬਾਪੂ ਮੈਂ ਤਾਂ ਅਮੀਰ ਹੋਣਾ ਚਾਹੁੰਦਾ ਵਾਂ ।”
ਤਦੇ ਹੀ ਇਕ ਤੇਜ ਕਾਰ ਕੋਲ ਖੜੇ ਚਿੱਕੜ ਵਿਚ ਦੀ ਲੰਘੀ,ਬੱਚੇ ਦਾ ਮੂੰਹ,ਫਟੇ ਕਪੜੇ,ਟੋਕਰੀ ਤੇ ਬੰਸਰੀਆਂ ਸਾਰੀਆਂ ਚਿੱਕੜ ਨਾਲ ਭਰ ਗਈਆਂ ਉਹ ਰੋਣ ਲੱਗ ਪਿਆ ਬਾਪੂ ਉਸ ਬੱਚੇ ਦਾ ਮੂੰਹ ਸਾਫ ਕਰਨ ਲੱਗਾ ਸਾਹਮਨੇ ਖੜੇ ਇਕ ਭਿਖਾਰੀ ਬੱਚੇ ਦੀ ਗੱਲ ਸੁਣ ਰਿਹਾ ਸੀ । ਕੋਲ ਆ ਕੇ ਉਸਨੇ ਮੈਲੇ ਕਪੜੇ ਨਾਲ ਉਸਦਾ ਮੂੰਹ ਸਾਫ ਕੀਤਾ ਤੇ ਬੋਲਿਆ
“ਪੁੱਤ ਇਹੋ ਜਿਹਾ ਅਮੀਰ ਨਾ ਬਣੀ ਜਿਹੜਾ ਦੂਜਿਆਂ ਤੇ ਚਿੱਕੜ ਸੁੱਟੇ ।”
ਪਤਾ-1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
No comments:
Post a Comment