ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
“ਜਵਾਬ”
ਗਰੇਵਾਲ ਸਾਹਬ ਦਾ ਕਰੋੜਾਂ ਅਰਬਾਂ ਦਾ ਬਿਜ਼ਨਸ ਹੈ । ਉਹਨਾਂ ਦੇ ਇਕਲੋਤੇ ਬੇਟੇ ਦੀ ਸ਼ਾਦੀ ਹੋਈ ਨੂੰ ਪੂਰੇ ਪੰਜ ਸਾਲ ਹੋ ਗਏ ਪਰ ਕੋਈ ਪੋਤਾ ਪੋਤੀ ਨਹੀਂ ਹੋਏ । ਗਰੇਵਾਲ ਸਾਹਬ ਨੇ ਅੱਜ ਬੇਟੇ ਤੇ ਨੂੰਹ ਨੂੰ ਆਪਣੇ ਕੋਲ ਬੁਲਇਆ ਤੇ ਕਿਹਾ
“ਬੇਟੇ ਪੰਜ ਸਾਲ ਹੋ ਗਏ ਨੇ ਵਿਆਹ ਹੋਏ ਨੂੰ ਦੱਸੋ ਕੀ ਕਰੀਏ ?” ਨੂੰਹ ਵੱਲ ਮੂੰਹ ਕਰਕੇ ਸੱਸ ਨੇ ਗੱਲ ਸ਼ੁਰੂ ਕੀਤੀ
“ਬੇਟੇ ਆਪਣਾ ਇਹ ਅਰਬਾਂ ਦਾ ਬਿਜ਼ਨਿਸ ਕੌਣ ਸਾਭੇਂਗਾ,ਤੂੰ ਕੁੱਝ ਸੋਚ,ਜੇ ਤੂੰ ਕਹੇਂ ਤਾਂ ਜੌਲੀ ਦੇ ਦੂਜੇ ਵਿਆਹ ਦੀ ਗੱਲ ਚਲਾਈਏ ।”ਸੁਹਰੇ ਨੇ ਨੂੰਹ ਵੱਲ ਮੂੰਹ ਕਰਕੇ ਕਿਹਾ ।
ਨੂੰਹ ਉੱਠੀ ਤੇ ਆਪਣੇ ਬੈਡਰੂਮ ਚ ਚਲੀ ਗਈ ਤੇ ਦੋ ਮਿੰਟ ਬਾਅਦ ਵਾਪਸ ਆ ਗਈ । ਉਸਦੇ ਹੱਥ ਚ ਦੋ ਕਾਗਜ਼ ਸਨ । ਇਹ ਕਿਸੇ ਲੈਬ ਦੀ ਰਿਪੋਰਟ ਸੀ । ਉਸਨੇ ਸੁਹਰੇ ਨੂੰ ਰਿਪੋਰਟ ਪੜਨ ਨੂੰ ਕਿਹਾ । ਰਿਪੋਰਟ ਚ ਲਿਖਿਆ ਸੀ ਕਿ ਕੁੜੀ ਚ ਕੋਈ ਨੁਕਸ ਨਹੀਂ ਨੁਕਸ ਮੁੰਡੇ ਚ ਹੈ ।ਹੁਣ ਸੱਸ ਸੁਹਰਾ ਚੁੱਪ ਸਨ ਜੌਲੀ ਨੀਵੀਂ ਪਾਈ ਬੈਠਾ ਸੀ ।
ਅਮਰੀਕ ਸਿੰਘ ਕੰਡਾ
ਨੇੜੇ ਨੈਸਲੇ ਮੋਗਾ-142001

No comments:
Post a Comment