ਅਮਰੀਕ ਸਿੰਘ ਕੰਡਾ
“ਸ਼ਰਦਾ”
ਉਹ ਦੋਨੋ ਹਨੀਮੂਨ ਮਨਾਉਣ ਚੱਲੇ ਸੀ । ਇਸ ਗੁਰਦਵਾਰੇ ਦੀ ਬੜੀ ਮਾਨਤਾ ਹੈ । ਇਹ ਸੋਚ ਕੇ ਨਵੇਂ ਵਿਆਹੇ ਜੋੜੇ ਨੇ ਇੱਥੇ ਮੱਥਾ ਟੇਕਨਾ ਠੀਕ ਸਮਝਿਆ । ਜਿਉਂ ਹੀ ਉਹ ਮੱਥਾ ਟੇਕ ਕੇ ਪ੍ਰਸ਼ਾਦ ਲੈਣ ਲੱਗੇ ਤਾਂ ਨਵੀਂ ਵਿਆਹੀ ਕੁੜੀ ਨੇ ਆਪਣੇ ਗੱਲ ਵਾਲਾ ਹਾਰ ਵੇਖਿਆ ਜੋ ਗਲੇ ਚ ਨਹੀਂ ਸੀ । ਪਤੀ ਨੂੰ ਪਤਾ ਲੱਗਣ ਤੇ ਉਹਨਾਂ ਨੇ ਮੋਬਾਈਲ ਤੇ ਕਿਸੇ ਨਾਲ ਗੱਲ ਕੀਤੀ ਤੇ ਦਸਾਂ ਮਿੰਟਾਂ ਚ ਪੁਲਿਸ ਆ ਗਈ ।
“ਸਾਡਾ ਤਾਂ ਲਿਖ ਕੇ ਲਾਇਆ ਹੋਇਆ ਬਈ ਕੋਈ ਗਹਿਣਾ ਗੱਟਾ ਜਾਂ ਕੋਈ ਵੀ ਪੈਸਾ ਲੈ ਕੇ ਗੁਰੂਦੁਆਰੇ ਨਾ ਆਉ ਜੀ,ਪਰ ਲੋਕ ਨਹੀਂ ਸੁਣਦੇ ।”ਪਾਠੀ ਕਹਿ ਰਿਹਾ ਸੀ
“ਗੱਲ ਸੁਣ ਉਏ ਵੱਡਿਆ ਬਾਬਿਆ,ਇਹ ਤੈਨੂੰ ਪਤਾ ਕੌਣ ਆ ?”ਡੀ.ਐਸ.ਪੀ ਨੇ ਅੱਖ ਮਾਰਦੇ ਹੋਏ ਪੁਛਿਆ
“ਜੀ ਸਾਰੀ ਸੰਗਤ ਲਈ ਹੀ ਲਿਖਿਆ ਹੋਇਆ ।”ਉਸਨੇ ਥੋੜਾ ਤ੍ਰਿਭਕ ਕੇ ਕਿਹਾ ।
“ਸਾਲਿਆ ਮੇਰਿਆ ਵੱਡੇ ਸਾਹਬ ਦਾ ਮੁੰਡਾ,ਚਲੋ ਫੜੋ ਇਹਨੂੰ ਸੁੱਟੋ ਗੱਡੀ ਵਿਚ ।”
“ਮੋਤੀਆਂ ਵਾਲਿਉ,ਅਜੇ ਤਾਂ ਉਹ ਮੇਰੇ ਕੋਲ ਮਾਲ ਪੁਹੁੰਚਿਆ ਹੀ ਨਹੀਂ,ਜਦੋਂ ਆ ਗਿਆ ਤਾਂ ਥੋਡੇ ਵੱਲ ਆ ਜਾਵਾਂਗੇ ।” ਪਾਠੀ ਨੇ ਇਕ ਪਾਸੇ ਕਰਕੇ ਸਾਹਬ ਨੂੰ ਕਿਹਾ ।
ਪੰਦਰਾਂ ਵੀਹਾਂ ਮਿੰਟਾਂ ਬਾਅਦ ਹੀ ਉਹ ਹਾਰ ਮਿਲ ਗਿਆ । ਹਾਰ ਕਿਤੇ ਗੇਟ ਤੇ ਹੀ ਡਿੱਗ ਪਿਆ ਸੀ । ਪੁਲਿਸ ਦਾ ਵੱਡੇ ਸਾਹਬ ਨੂੰ ਕਹਿਣਾ ਸੀ ।
ਅਮਰੀਕ ਸਿੰਘ ਕੰਡਾ
ਨੇੜੇ ਨੈਸਲੇ ਮੋਗਾ-142001
No comments:
Post a Comment