ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਸਵਰਗ-ਨਰਕ
-ਸ਼ਰਾਬ,ਸ਼ਬਾਬ,ਜੂਆ,ਮੀਟ,ਮੁਰਗਾ,ਬੱਕਰੇ,ਮੱਛੀ ਦੇ ਪਕੌੜੇ ਲੋਕ ਖਾ ਰਹੇ ਨੇ । ਸਾਰੇ ਪਾਸੇ ਬਦਬੂ ਮਾਰ ਰਹੀ ਹੈ । ਹਰ ਪਾਸੇ ਗੰਦ ਹੀ ਗੰਦ ਹੈ । ਚਾਰੇ ਪਾਸੇ ਚੀਕ ਚਿਹਾੜਾ । ਲੋਕ ਫੇਰ ਵੀ ਆਪਣੀ ਝੂਠੀ ਸਾਨੋ ਸੌਕਤ ਚ ਗੁਆਚੇ ਹੋਏ ਨੇ । ਇਹ ਨਰਕ ਹੈ ।
-ਝਰਨੇ,ਬਹੁਤ ਖੁਬਸੂਰਤ ਫੁੱਲ,ਫਲ,ਬੁਹਤ ਸੁੰਦਰ ਬਾਗ ਬਗੀਚੇ,ਕੋਇਲਾਂ ਦੀ ਕੂਕ,ਮਨ ਨੂੰ ਮੋਹ ਲੈਣ ਵਾਲਾ ਸੁੰਦਰ ਨਜਾਰਾ । ਇੱਥੋਂ ਦੇ ਲੋਕ ਆਪਣੇ ਪਾਠ ਪੂਜਾ ਚ ਮਗਨ । ਸਾਰੇ ਪਾਸੇ ਸ਼ਾਂਤੀ ਹੈ । ਇਹ ਸਵਰਗ ਹੈ ।
ਸਵਰਗ ਤੇ ਨਰਕ ਵਿਚਾਲੇ ਇਕ ਲੰਬੀ ਕੰਧ ਹੈ । ਇਕ ਦਿਨ ਨਰਕ ਵਾਲਿਆਂ ਕੰਧ ਤੇ ਪੌੜੀ ਲਾਅ ਕੇ ਸਵਰਗ ਚ ਝਾਤੀ ਮਾਰੀ । ਇਹ ਮਨਮੋਹਕ ਨਜ਼ਾਰਾ ਵੇਖ ਉਹਨਾਂ ਤੋਂ ਰਿਹਾ ਨਾ ਗਿਆ । ਉਹ ਅੱਠ ਦਸ ਸ਼ਰਾਬੀ ਕੰਧ ਟੱਪ ਕੇ ਸਵਰਗ ਚ ਚਲੇ ਗਏ । ਉਥੇ ਖੂਬ ਖੁਰਦਰੂ ਪਾਇਆ । ਰਿਸ਼ੀਆਂ ਮੁਨੀਆਂ ਨੇ ਦੇਵਤਿਆਂ ਨੂੰ ਦੱਸਿਆ । ਦੇਵਤਿਆਂ ਨੇ ਇਕ ਮੀਟਿੰਗ ਕੀਤੀ ਤੇ ਨਰਕ ਵਾਲਿਆਂ ਦੇ ਪ੍ਰਧਾਨ ਨੂੰ ਸਮਝਾਇਆ ਕਿ
“ਉਹ ਇਸ ਤਰ੍ਹਾਂ ਦੀ ਹਰਕਤ ਅੱਗੇ ਤੋਂ ਨਹੀ ਕਰਨਗੇ । ਜੇਕਰ ਕਿਸੇ ਨੇ ਹਰਕਤ ਕੀਤੀ ਤਾਂ ਇਹ ਮਾਮਲਾ ਸਿੱਧਾ ਕੋਰਟ ਚ ਜਾਵੇਗਾ ।”
ਪਰ ਨਰਕ ਵਾਲਿਆਂ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋਇਆ । ਹੁਣ ਉਹ ਕਦੇ ਕਦੇ ਸਵਰਗ ਜਾਣ ਲੱਗੇ । ਜਦੋਂ ਤੋਂ ਦੇਵਤਿਆਂ ਨੇ ਦੂਜੀ ਧਮਕੀ ਦਿੱਤੀ ਉਸ ਦਿਨ ਤੋਂ ਹਰ ਰੋਜ ਵਾਂਗ ਜਾਣ ਲੱਗ ਪਏ । ਦੇਵਤਿਆਂ ਨੂੰ ਗੁੱਸਾ ਆਇਆ ਤੇ ਉਹਨਾਂ ਨਰਕ ਦੇ ਪ੍ਰਧਾਨ ਨੂੰ ਬੁਲਾ ਕੇ ਕਿਹਾ
“ਤੁਸੀਂ ਸਾਡੀ ਗੱਲ ਨਹੀਂ ਸੁਣੀ,ਹੁਣ ਅਸੀਂ ਕੋਰਟ ਕੇਸ ਕਰਨ ਲੱਗੇ ਹਾਂ ।”
“ਤੁਸੀਂ ਜੋ ਕਰਨਾ ਕਰ ਲਉ,ਸਾਰੇ ਟਾਪ ਕਲਾਸ ਵਕੀਲ,ਸਾਰੇ ਸਿਆਸੀ ਨੇਤਾ,ਮੰਤਰੀ ਤੇ ਸਾਰੀ ਪੁਲਿਸ ਤਾਂ ਸਾਡੇ ਵਾਲੇ ਪਾਸੇ ਆ ।”ਨਰਕ ਦੇ ਨੇਤਾ ਪ੍ਰਧਾਨ ਨੇ ਕਿਹਾ ।
ਹੁਣ ਦੇਵਤੇ ਚੁੱਪ ਸਨ ।
1764-ਗੁਰੂ ਰਾਮ ਦਾਸ ਨਗਰ,ਨੇੜੇ ਨੈਸਲੇ ਮੋਗਾ-142001

No comments:
Post a Comment