ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਐਡਵਾਈਜ਼ਰ
ਹੋਰ ਸੁਣਾ ਕੀ ਹਾਲ ਆ ਬਾਈ ? ਇਕ ਥਾਣੇਦਾਰ ਨੇ ਦੂਜੇ ਨੂੰ ਪੁਛਿਆ ।
ਬੁਰਾ ਹਾਲ ਆ ਬਾਈ ਐਸ ਐਚ ਉ ਲੱਗ ਕੇ ਤਾਂ ਪੰਗਾਂ ਹੀ ਲੈ ਲਿਆ ।”ਦੂਜੇ ਨੇ ਲਾਭਾਂ ਦਿੰਦੇ ਹੋਏ ਕਿਹਾ ।
“ਕਿਉਂ ਬਾਈ ਕੀ ਹੋਇਆ ?”
“ਇਕ ਤਾਂ ਸਾਲਾ ਮਹੀਨਾ ਮਿੰਟ ਚ ਆ ਜਾਂਦਾ,ਉਪਰੋਂ ਕੋਈ ਮੋਟਾ ਕੇਸ ਨਈਂ ਲਭਿਆ ।”
“ਹੋਰ ਤਾਂ ਹੋਰ ਬਾਈ ਜਣਾ ਖਣਾ ਆਪਾਂ ਨੂੰ ਵਿਜੀਲੈਂਸ ਦਾ ਡਰਾਵਾ ਦਿੰਦਾ ।”
“ਉਹ ਵਿਜੀਲੈਂਸ ਵਾਲੇ ਤਾਂ ਆਪ ਮਹੀਨਾ ਮੰਗਦੇ ਆ,ਜੇ ਨਈਂ ਦਿੰਦੇ ਤਾਂ ਮਰਦੇਂ ਆਂ,ਬਾਈ ਤੈਨੂੰ ਕੀ ਦੱਸਾਂ ਐਤਕੀ ਤਾਂ ਮੈਂ ਦੋ ਲੱਖ ਵਾਲੀ ਕਮੇਟੀ ਚੁੱਕ ਕੇ ਵੱਡੇ ਸਾਹਬ ਨੂੰ ਮਹੀਨਾ ਦਿੱਤਾ,ਹੋਰ ਨਾ ਬਾਈ ਆਪਾਂ ਕਰਜਾਈ ਹੋ ਜਾਈਏ ।“”
“ਆਪਾਂ ਬਾਈ ਵੱਡੇ ਸਾਹਬ ਨੂੰ ਮਿਲ ਕੇ ਦੱਸੀਏ ਬਈ ਮੰਦਾ ਬਹੁਤ ਆ,ਮੀਡੀਏ ਦਾ ਬਹੁਤ ਬੁਰਾ ਹਾਲ ਆ ।”
“ਉਹ ਵੱਡੇ ਸਾਹਬ ਨੂੰ ਕਿਹੜਾ ਨਈਂ ਪਤਾ,ਸਭ ਪਤਾ ਉਹਨਾਂ ਨੂੰ ।”
“ਉਹ ਫੇਰ ਵੀ ਕੋਈ ਨਾ ਕੋਈ ਹੱਲ ਤਾਂ ਕੱਢਣਗੇ ।”
ਉਹ ਦੋਨੋ ਵੱਡੇ ਸਾਹਬ ਨੂੰ ਮਿਲਣ ਲਈ ਕੋਠੀ ਪਹੁੰਚ ਗਏ । ਦੋਨਾਂ ਨੇ ਆਪਣੀ ਆਪਣੀ ਕਹਾਣੀ ਸੁਣਾਈ । ਸਾਹਬ ਨੇ ਥੋੜੀ ਦੇਰ ਸੋਚ ਕੇ ਕਿਹਾ
“ਉਏ ਕਮਲਿਉ ਆਪਣੇ ਆਪ ਨੂੰ ਸਮੇਂ ਦੇ ਨਾਲ ਨਾਲ ਜਿਹੜਾ ਬੰਦਾ ਨਹੀਂ ਬਦਲਦਾ ਉਹ ਜਿੰਦਗੀ ਚ ਮਾਰ ਖਾਊ ਹੀ ਖਾੳ,ਉਏ ਅਕਲ ਦੇ ਅੰਨਿਉ ਜੇ ਤੁਹਾਨੂੰ ਵਿਜੀਲੈਂਸ ਦਾ,ਮੀਡੀਏ ਦਾ,ਕਿਸੇ ਹੋਰ ਦਾ ਖਤਰਾ ਲਗਦੈ ਤਾਂ ਬਾਹਰੋ ਬਾਹਰ ਵਾਲਾ ਕੰਮ ਕਰੋ ।”
“ਉਹ ਕਿਵੇਂ ਸਰ ?”
“ਮਾਂ ਥੋਡੀ ਦਾ ਸਿਰ,ਸਾਲਿਉ ਜਿਹੜਾ ਬੰਦਾ ਚੁੱਕਣਾ ਕਿਸੇ ਪਰਾਈਵੇਟ ਗੱਡੀ ਚ ਚੁੱਕੋ ਤੇ ਕਿਸੇ ਹੋਟਲ ਜਾਂ ਗੁੰਮਨਾਲ ਥਾਂ ਤੇ ਲਿਜਾ ਕੇ ਜਿੰਨੇ ਝੜਦੇ ਆ ਝਾੜ ਲਉ,ਹੋਟਲਾਂ,ਫਾਸਟਫੂਡਾਂ,ਜਿੱਥੇ ਵੀ ਮੁੰਡੇ ਕੁੜੀਆਂ ਮਿਲਦੇ ਆ ਚੁੱਕੋ ਤੇ ਜਿੰਨੇ ਝੜਦੇ ਆ ਝਾੜ ਲਉ,ਲਾਟਰੀ ਵਾਲੇ ,ਦੜੇ ਸੱਟੇ ਵਾਲੇ, ਜਿੰਨੇ ਝੜਦੇ ਆ ਝਾੜ ਲਉ”
“ਜੀ ਸਰ..ਜੀ ਸਰ ?”ਦੋਨੋਂ ਬੋਲੇ
“ਉਏ ਲਗਦੈ ਜੀ ਸਰ ਦੇ ਹੋਰ ਸੁਣੋ ਕਿਸੇ ਮੋਟੇ ਬਲੈਕੀਏ ਦਾ ਚੰਗਾ ਸਾਥ ਦਿਉ ਫੇਰ ਜਿੱਧਣ ਲੋਟ ਆਇਆ ਉਸੇ ਤੇ ਕੇਸ ਪਾਅ ਦਿਉ ।”
“ਜੀ ਸਰ………ਜੀ ਸਰ ?”
“ਬਈ ਆਪਣੇ ਸਾਹਬ ਨੇ ਤਾਂ ਕਮਾਲ ਹੀ ਕਰਤੀ,ਵਧੀਆ ਰਾਹ ਪਾਅਤਾ ।”
ਦੋਨੋ ਥਾਣੇਦਾਰ ਕੋਠੀ ਚੋਂ ਬਾਹਰ ਆ ਕੇ ਤਾੜੀ ਮਾਰ ਹੱਸਦੇ ਨੇ ।
1764-ਗੁਰੂ ਰਾਮ ਦਾਸ ਨਗਰ,ਨੇੜੇ ਨੈਸਲੇ ਮੋਗਾ-142001

No comments:
Post a Comment