ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਖੁੱਲ੍ਹਾ ਦਰਬਾਰ
ਸ਼ਹਿਰ ਦੇ ਬਸ ਸਟੈਂਡ ਤੇ ਖੁੱਲਾ ਦਰਬਾਰ ਲੱਗਿਆ ਹੋਇਆ ਸੀ । ਕਮਸ਼ਿਨਰ ਸਾਹਬ ਤੇ ਡੀ.ਸੀ ਸਾਹਬ ਲੋਕਾਂ ਦੀਆਂ ਸ਼ਕਾਇਤਾਂ ਸੁਣ ਰਹੇ ਸਨ ।ਲੋਕ ਆਪਣੀਆਂ ਸ਼ਕਾਇਤਾਂ ਉਹਨਾਂ ਨੂੰ ਦੱਸ ਰਹੇ ਸਨ ।ਲੋਕਾਂ ਨੇ ਭਾਂਤ ਭਾਂਤ ਦੀਆਂ ਸ਼ਕਾਇਤਾਂ ਕੀਤੀਆਂ । ਕਿਸੇ ਨੇ ਕਿਹਾ ਸਾਨੂੰ ਟਾਇਮ ਸਿਰ ਗੈਸ ਨਹੀਂ ਮਿਲਦੀ । ਕਿਸੇ ਨੇ ਕਿਹਾ ਕਿ ਸਾਡੇ ਟੈਲੀਫੋਨ ਡੈੱਡ ਹੀ ਰਹਿੰਦੇ ਨੇ । ਕਿਸੇ ਆਖਿਆ ਕਿ ਬਿਜ਼ਲੀ ਤੇ ਪਾਣੀ ਦੇ ਬਿੱਲ ਨਜ਼ਾਇਜ ਆਉਂਦੇ ਨੇ । ਬਿਜ਼ਲੀ ਦੇ ਬਿੱਲ ਤਾਰਨ ਚ ਬੜੀ ਔਖਿਆਈ ਆਉਂਦੀ ਹੈ । ਕੋਈ ਕਹਿ ਰਿਹਾ ਸੀ ਕਿ ਸਾਨੂੰ ਟਰੈਫਿਕ ਪੁਲਿਸ ਬਹੁਤ ਤੰਗ ਕਰਦੀ ਹੈ । ਕੋਈ ਕਹਿ ਰਿਹਾ ਸੀ ਕਿ ਸਾਡੇ ਮੁਹੱਲੇ ਦੀਆਂ ਨਾਲੀਆਂ ਦਾ ਨਿਕਾਸ ਨਹੀਂ ਤੇ ਸਾਡੇ ਸੀਵਰੇਜ ਨਹੀਂ ਪਿਆ ਹੋਇਆ । ਕੋਈ ਕਹਿ ਰਿਹਾ ਸੀ ਕਿ ਸੜਕਾਂ ਤੇ ਗਾਵਾਂ ਦੀ ਭਰਮਾਰ ਹੈ ਜਿਸ ਨਾਲ ਐਕਸੀਡੈਂਟ ਬਹੁਤ ਹੁੰਦੇ ਨੇ । ਕੋਈ ਕਹਿ ਰਿਹਾ ਸੀ ਕਿ ਚੌਂਕ ਵਾਲੀਆਂ ਲਾਈਟਾਂ ਬਹੁਤੀ ਵਾਰੀ ਬੰਦ ਹੀ ਹੁੰਦੀਆਂ ਨੇ ਤੇ ਟਰੈਫਿਕ ਪੁਲਿਸ ਵੀ ਨਹੀਂ ਹੁੰਦੀ । ਕਿਸੇ ਮੈਡੀਕਲ ਸਟੋਰਾਂ ਚ ਵਿਕ ਰਹੀਆਂ ਨਸ਼ੇ ਦੀਆਂ ਦਵਾਈਆਂ ਨੂੰ ਸਮਾਜ ਦਾ ਘੁਣ ਦਸਿਆ । ਕਿਸੇ ਨੇ ਦਫਤਰਾਂ ਚ ਕੰਮ ਨਾ ਹੋਣ ਕਾਰਨ ਲੋਕਾਂ ਦਾ ਖੱਜਲ ਖੁਆਰ ਹੋਣਾ ਦੱਸਿਆ । ਕਿਸੇ ਨੇ ਬਲੈਕਮੇਲ ਪੱਤਰਕਾਰਾਂ ਦੀ ਸ਼ਕਾਇਤ ਕੀਤੀ । ਕਈਆਂ ਨੇ ਫਾਈਨੈਂਸਰਾਂ,ਟਰੈਵਲ ਏਜੰਟਾਂ ਦੀਆਂ ਸ਼ਕਾਇਤਾਂ ਕੀਤੀਆਂ । ਪਿੰਡਾਂ ਵਾਲਿਆਂ ਨੇ ਸ਼ਹਿਰ ਆਉਣ ਲਈ ਸਮੇ ਸਿਰ ਬੱਸਾਂ ਨਾ ਹੋਣ ਦੀ ਸ਼ਕਾਇਤ ਕੀਤੀ । ਕਈਆਂ ਨੇ ਸੜਕਾਂ ਟੁੱਟੀਆਂ ਹੋਣ ਕਾਰਨ ਐਕਸੀਡੈਂਟ ਦੇ ਖਤਰੇ ਦੱਸੇ । ਸਰਕਾਰੀ ਹੱਸਪਤਾਲਾਂ ਦਾ ਬਹੁਤ ਮਾੜਾ ਹਾਲ ਦੱਸਿਆ । ਸਭ ਦੀਆਂ ਸ਼ਕਾਇਤਾਂ ਲਿਖਤੀ ਰੂਪ ਚ ਲੈ ਲਈਆਂ । ਖੁੱਲੇ ਦਰਬਾਰ ਦੀ ਸ਼ਾਮ ਨੂੰ ਸਮਾਪਤੀ ਹੋ ਗਈ ਤੇ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ । ਕਮਿਸ਼ਨਰ ਸਾਹਬ ਤੇ ਡੀ ਸੀ ਸਾਹਬ ਵੀ ਆਪਣੀਆਂ ਆਪਣੀਆਂ ਕੋਠੀਆਂ ਨੂੰ ਚਲੇ ਗਏ । ਲਿਖਤੀ ਸ਼ਕਾਇਤਾਂ ਕੂੜੇ ਵਾਲੇ ਡੱਬੇ ਵਿਚ ਪਈਆਂ ਸਨ । ਦੂਸਰੇ ਦਿਨ ਅਖਬਾਰ ਚ ਖਬਰ ਸੀ ਖੁੱਲਾ ਦਰਬਾਰ ਲਗਾਇਆ ਗਿਆ ਤੇ ਲੋਕਾਂ ਦੀਆਂ ਸ਼ਕਾਇਤਾਂ ਸੁਣੀਆਂ ਗਈਆਂ । ਅੱਸੀ ਸ਼ਕਾਇਤਾਂ ਹੋਈਆਂ । ਸਾਰੀਆਂ ਦੀਆਂ ਸਾਰੀਆਂ ਸ਼ਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ।
1764-ਗੁਰੂ ਰਾਮ ਦਾਸ ਨਗਰ,ਨੇੜੇ ਨੈਸਲੇ ਮੋਗਾ-142001

No comments:
Post a Comment