ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਅਮਨ ਬਹਾਲ
“ਇਸ ਜਿਲ੍ਹੇ ਚ ਜਿੰਨੇ ਵੀ ਬਦਮਾਸ਼,ਦਸ ਨੰਬਰੀਏ,ਬਲੈਕੀਏ ਤੇ ਜੁਆਰੀਏ ਪੰਦਰਾਂ ਦਿਨਾਂ ਦੇ ਵਿਚ ਵਿਚ ਫੜ ਕੇ ਮੇਰੇ ਸਾਹਮਨੇ ਪੇਸ਼ ਕਰੋ ਤੇ ਪੁਰਾਣੇ ਮੁਜਰਮਾ ਬਾਰੇ ਵਿਸ਼ਤਾਰ ਪੂਰਵਕ ਪਤਾ ਕਰੋ ਤੇ ਦੱਸੋ ।”ਇਹ ਗੱਲ ਨਵੇਂ ਨਵੇਂ ਬਣੇ ਆਈ ਪੀ ਐਸ ਜਿਲੇ ਦੇ ਐਸ ਐਸ ਪੀ ਨੇ ਪੁਲਿਸ ਮੀਟਿੰਗ ਚ ਕਹੀ । ਪੁਲਿਸ ਅਫਸਰ ਵੀ ਹੈਰਾਨ ਪਰੇਸਾਨ ਹੋ ਗਏ । ਠੀਕ ਪੰਦਰਾਂ ਦਿਨਾਂ ਬਾਅਦ ਐਸ ਐਸ ਪੀ ਨੇ ਪੁਲਿਸ ਮੀਟਿੰਗ ਚ ਪੁਛਿਆ
“ਬਈ ਆਪਣੇ ਜਿਲ੍ਹੇ ਚ ਤਾਂ ਬੜੀ ਅਮਨ ਬਹਾਲ ਆ,ਕੀ ਤੁਸੀਂ ਸਾਰੇ ਮੁਜਰਿਮ ਫੜ ਲਏ ।”
“ਨਹੀਂ ਸਰ ਏਹੋ ਜਿਹੀ ਕੋਈ ਗੱਲ੍ਹ ਨਹੀਂ,ਸਰ ਆਪਣੇ ਜਿਲ੍ਹੇ ਚ ਕੋਈ ਵੀ ਬਦਮਾਸ਼,ਦਸ ਨੰਬਰੀਆ ਬਲੈਕੀਆ,ਜਾਂ ਜੁਆਰੀਆ ਕੋਈ ਵੀ ਮੁਜਰਿਮ ਨਹੀਂ ਰਿਹਾ ।”
“ਗੁੱਡ ਗੁੱਡ ਸਾਰੇ ਅੰਦਰ ਕਰ ਦਿੱਤੇ ?” ਐਸ ਐਸ ਪੀ ਨੇ ਐਸ ਪੀ ਨੂੰ ਪੁਛਿਆ
“ਨਹੀਂ ਸਰ ਉਹਨਾਂ ਚੋਂ ਕਈ ਐਮ ਐਲ ਏ ਬਣ ਗਏ,ਸਰ ਕਈ ਐਮ ਸੀ ਬਣ ਗਏ ਤੇ ਕਈ ਸਰ, ਸਰਪੰਚ ਪੰਚ ਤੇ ਕਈ ਚੈਅਰਮੈਨ ਬਣ ਗਏ ।”ਐਸ ਪੀ ਨੇ ਦਸਿਆ ਹੁਣ ਐਸ ਐਸ ਪੀ ਅਮਨ ਬਹਾਲ ਦਾ ਮਤਲਬ ਸਮਝ ਚੁੱਕਾ ਸੀ ।
1764-ਗੁਰੂ ਰਾਮ ਦਾਸ ਨਗਰ,ਨੇੜੇ ਨੈਸਲੇ ਮੋਗਾ-142001

No comments:
Post a Comment