ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਕਲੀ ਦਾ ਫੁੱਲ
ਭੰਵਰੇ ਦੀ ਬਹੁਤ ਸਖਤ ਮਿਹਨਤ ਮੁਸਕਤ ਨਾਲ ਕਲੀ ਦਾ ਫੁੱਲ ਖਿੜਿਆ । ਉਸਦੀ ਖੁਸ਼ਬੋ ਦੀ ਆਲੇ ਦੁਆਲੇ, ਚਾਰ ਚੁਫੇਰੇ, ਦੂਰ ਦੁਰਾਡੇ ਤੱਕ ਮਹਿਕ ਆਈ । ਜਦੋਂ ਉਹ ਦੂਸਰੇ ਦਿਨ ਬਾਗ ਵਿਚ ਆਏ ਤਾਂ ਉਥੇ ਕਲੀ ਦਾ ਫੁੱਲ ਨਹੀਂ ਸੀ । ਭੰਵਰੇ ਨੇ ਘਬਰਾ ਕੇ ਮਾਲੀ ਨੂੰ ਪੁਛਿਆ
"ਕਲੀ ਦਾ ਫੁੱਲ ਕਿੱਥੇ .. ..........?"
"ਇਕ ਰਾਜ ਕੁਮਾਰ ਬਾਹਰੋਂ ਬਾਗ ਦੀ ਸੈਰ ਕਰਨ ਆਇਆ ਸੀ । ਉਸਨੂੰ ਕਲੀ ਦਾ ਫੁੱਲ ਤੇ ਉਸਦੀ ਖੁਸ਼ਬੋ ਪਸੰਦ ਆ ਗਈ ਤੇ ਉਹ ਉਸ ਨੂੰ ਨਾਲ ਹੀ ਲੈ ਗਿਆ ।"ਮਾਲੀ ਨੇ ਦਸਿਆ
"ਕਲੀ ਨੇ ਕੁਛ ਨਹੀਂ ਕਿਹਾ..........?"
"ਕਲੀਆਂ ਨੇ ਕਦੇ ਕੁਛ ਕਿਹਾ,ਉਹਨਾਂ ਵਿਚਾਰੀਆਂ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਉਹ ਕਿਸ ਹਾਰ ਚ ਪਰੋਈਆਂ ਜਾਣਗੀਆਂ,ਉਹ ਤਾਂ ਵਿਚਾਰੀਆਂ ਖੁਸ਼ਬੋ ਹੀ ਬਿਖੇਰਦੀਆਂ ਨੇ ।" ਮਾਲੀ ਨੇ ਕਿਹਾ ।
ਭੰਵਰਾ ਹੁਣ ਬਹੁਤ ਉਦਾਸ ਸੀ ।
1764-ਗੁਰੂ ਰਾਮ ਦਾਸ ਨਗਰ ਮੋਗਾ-142001
No comments:
Post a Comment