ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਆਤਮਾ,ਮਨ ਤੇ ਦਿਮਾਗ
"ਨਾ ਕਰ ,ਇਹ ਕੰਮ ਨਾ ਕਰ,ਇਸ ਚ ਤੇਰਾ ਫਾਇਦਾ ਨਹੀਂ ਇਸ ਚ ਨੁਕਸਾਨ ਆ.........?"ਪਰ ਇਨਸਾਨ ਨਹੀਂ ਮੰਨਦਾ ਤੇ ਉਹ ਜਦੋਂ ਵੀ, ਕਿਤੇ ਵੀ, ਕੋਈ ਵੀ ਗਲਤ ਕੰਮ ਕਰਨ ਲਗਦਾ ਹੈ ਤਾਂ ਇਹ ਗੱਲ ਉਸਨੂੰ ਆਤਮਾ ਹਰ ਵੇਲੇ ਕਹਿੰਦੀ ਹੈ ।
"ਕੁਛ ਨਹੀਂ ਹੁੰਦਾ,ਚੁੱਕ ਦੇ ਫੱਟੇ,ਮੈਂ ਤੇਰੇ ਨਾਲ ਆਂ...........................?" ਇਨਸਾਨ ਦਾ ਮਨ ਉਸਨੂੰ ਦਲੇਰੀ ਦਿੰਦਾ ਹੈ । ਜਿਵੇਂ ਜੂਏ ਵਾਲੇ ਆਪਣੇ ਆਪ ਨੂੰ ਫੋਕੀ ਦਲੇਰੀ ਦਿੰਦੇ ਨੇ । ਉਸੇ ਤਰ੍ਹਾਂ ਮਨ ਜੁਆਰੀਆ ਹੈ । ਇਨਸਾਨ ਆਤਮਾ ਦੀ ਗਲ ਨੂੰ ਅਨਸੁਣੀ ਕਰਕੇ ਮਨ ਦੀ ਗੱਲ ਮੰਨਦਾ ਹੈ ।
"ਉਹ ਵਾਹ ਬਈ ਵਾਹ ਏਨੇ ਲੱਖ ਬਚ ਗਏ.................?"ਇਨਸਾਨ ਦਾ ਦਿਮਾਗ ਵਪਾਰੀ ਹੈ । ਉਹ ਸੋਚਦਾ ਹੈ ਕਿ ਕਿਹੜੇ ਕੰਮ ਚ ਕਿੰਨੇ ਰੁਪਈਏ ਬਚ ਗਏ ?
1764-ਗੁਰੂ ਰਾਮ ਦਾਸ ਨਗਰ ਮੋਗਾ-142001
No comments:
Post a Comment