ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਸਾਡੀਆਂ ਬਾਤਾਂ
“ਹੈਲੋ ਮਨੀ ਮਨੀ ਲੈਬ ਤੋਂ ਬੋਲਦੇ ਹੋ ਜੀ .?” ਆਰ.ਐਮ.ਪੀ ਡਾਕਟਰ ਲੁੱਚਾ ਸਿੰਘ ਨੇ ਪੁਛਿਆ
“ਹਾਂ ਜੀ ਡਾਕਟਰ ਸਾਹਬ,ਹੁਕਮ ਕਰੋ ਬਾਦਸਾਹੋ ।” ਲੈਬ ਵਾਲੇ ਮੁੰਡੇ ਨੇ ਆਵਾਜ ਪਹਿਚਾਣਦੇ ਹੋਏ ਪੁਛਿਆ
“ਹੁਕਮ ਕਾਹਦਾ ਜੀ,ਮੈਂ ਤੁਹਾਨੂੰ ਚਾਰ ਮਰੀਜ਼ਾਂ ਦੇ ਟੈਸਟਾਂ ਲਈ ਕਿਹਾ ਹੋਇਆ ।”
“ਇਹ ਚਾਰੇ ਸਹੀ ਕਰਨੈ ਆ, ਕਿ ਕਾਗਜ਼ੀ ਕਰਨੇ ਆ,ਮਾਲਕੋ ?”
“ਇਹ ਸਾਰੇ ਕਾਗਜ਼ੀ ਕਰਨੈ ਆ,ਹਰ ਹਫਤੇ ਹਰ ਟੈਸਟ ਚ ਇੰਮਪਰੂਵਮੈਂਟ ਹੋਣੀ ਚਾਹੀਦੀ ਆ,ਬਸ ਮਰੀਜ਼ ਨੂੰ ਰਿਪੋਰਟ ਵੇਖ ਕੇ ਸਾਈਕਲੋਜੀਕਲ ਲੱਗੇ ਕਿ ਉਹ ਠੀਕ ਹੋ ਰਿਹਾ,ਵੈਸੇ ਤਾਂ ਲੋਕ ਜਿਆਦਾਤਾਰ ਸਾਈਕਲੋਜੀਕਲੀ ਬੀਮਾਰ ਨੇ,ਤੁਸੀਂ ਮੇਰੀ ਗੱਲ ਸਮਝ ਗਏ ਨਾ ?”
“ਬਸ ਸਮਝ ਗਏ ਜੀ,ਦਸਾਂ ਸਾਲਾਂ ਤੋਂ ਤੁਹਾਡੇ ਕਾਗਜ਼ੀ ਟੈਸਟ ਕਰੀ ਜਾਨੈ ਆਂ,ਪਰ ਸਰ ਅੱਗੇ ਤਾਂ ਹਰ ਮਹੀਨੇ ਦੇ ਮਹੀਨੇ ਕਾਗਜ਼ੀ ਟੈਸਟ ਹੁੰਦੇ ਸੀ ਹੁਣ ਹਰ ਹਫਤੇ ਇਹ ਗੱਲ ਸਮਝ ਨਹੀਂ ਆਈ ……?”
“ਉਏ ਕਮਲਿਆ ਮਹਿੰਗਾਈ ਵੀ ਬਹੁਤ ਹੋ ਗਈ ਆ,ਤੇ ਹੁਣ ਮਰੀਜ਼ ਵੀ ਛੇਤੀ ਠੀਕ ਹੋਣਾ ਚਾਹੁੰਦਾ,ਤੂੰ ਨਹੀਂ ਸਮਝੇਂਗਾ ਸਾਡੀਆਂ ਬਾਤਾਂ ।”
1764-ਗੁਰੂ ਰਾਮ ਦਾਸ ਨਗਰ ਮੋਗਾ-142001
No comments:
Post a Comment