ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਡਾਕਟਰ
“ਡਾਕਟਰ ਸਾਹਬ……….ਡਾਕਟਰ ਸਾਹਬ…..ਅਜੇ ਨਹੀਂ ਹੋਇਆ ।”
“ਕੋਈ ਨਾ ਜਦੋਂ ਹੋਇਆ ਦਸ ਦਿਉ ।”ਇਕ ਘੰਟੇ ਬਾਅਦ
“ਡਾਕਟਰ ਸਾਹਬ……….ਡਾਕਟਰ ਸਾਹਬ…..ਅਜੇ ਨਹੀਂ ਹੋਇਆ,ਮੈਂ ਲਮਕਾ ਰਿਹਾਂ ।”
“ਕੋਈ ਨਾ ਜਦੋਂ ਹੋਇਆ ਦਸ ਦਿਉ ।”
“ਠੀਕ ਆ ਜੀ ।”ਦੋ ਘੰਟੇ ਬਾਅਦ
“ਡਾਕਟਰ ਸਾਹਬ……….ਡਾਕਟਰ ਸਾਹਬ…।”
“ਹਾਂ ਬਈ ਨੰਦ ਕਿਸ਼ੋਰ ਬੋਲ ।”
“ਡਾਕਟਰ ਸਾਹਬ ਹੋ ਗਿਆ ਅਸੀਂ ਆ ਗਏ ਲੈ ਕੇ ।”
“ਠੀਕ ਆ ਮੈਂ ਲੈਬ ਵਾਲੇ ਮੁੰਡੇ ਨੂੰ ਬੁਲਾ ਲੈਨਾ,ਤੁਸੀਂ ਛੇਤੀ ਆਜੋ ।”
ਮੈਂ ਐਮ.ਬੀ.ਬੀ.ਐਸ ਡਾਕਟਰ ਕੋਲ ਦਵਾਈ ਲੈਣ ਗਿਆ ਇਹ ਸਾਰੀ ਗੱਲ ਬਾਤ ਸੁਣ ਰਿਹਾ ਸੀ । ਡਾਕਟਰ ਸਾਹਬ ਮੇਰੇ ਚੰਗੇ ਦੋਸਤ ਨੇ । ਮੈਂ ਉਹਨਾਂ ਨੂੰ ਪੁੱਛ ਲਿਆ
“ਇਹ ਕੀ ਮਾਜ਼ਰਾ ਹੈ ?”
“ਉਹ ਬਾਈ ਜੀ ਕਾਹਦੀ ਗੱਲ ਆ,ਪਿੰਡਾਂ ਦੇ ਆਰ.ਐਮ.ਪੀ.ਡਾਕਟਰ ਆ,ਜਦੋਂ ਮਰੀਜ਼ ਮਰਨ ਕਿਨਾਰੇ ਹੁੰਦਾ,ਜਾਂ ਸੀਰੀਅਸ ਕਰਕੇ ਸਾਡੇ ਕੋਲ ਲੈ ਆਉਂਦੇ ਨੇ,ਏਸੇ ਲਈ ਤਾਂ ਉਹ ਵਾਰੀ ਵਾਰੀ ਕਹੀ ਜਾਂਦਾ ਸੀ ਡਾਕਟਰ ਸਾਹਬ ਜਦੋਂ ਸੀਰੀਅਸ ਹੋ ਗਿਆ ਅਸੀਂ ਉਦੋਂ ਹੀ ਤੁਰਪਾਂਗੇ,ਹੁਣ ਉਹ ਆ ਰਹੇ ਨੇ ।”
ਡਾਕਟਰ ਸਾਹਬ ਅਗਲਾ ਪੇਸ਼ੈਂਟ ਚੈੱਕ ਕਰਨ ਲਗ ਪਏ । ਮੈਂ ਆਉਣ ਵਾਲੇ ਸੀਰੀਅਸ ਪੇਸ਼ੈਂਟ ਬਾਰੇ ਸੋਚਣ ਲੱਗ ਪਿਆ,ਆਪਣੀ ਬਿਮਾਰੀ ਭੁੱਲ ਗਿਆ ਸੀ ।
1764 gurU rwm dws ngr nyVy nYsly mogw-142001
No comments:
Post a Comment