ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਕਾਮ…..ਉਹ ਗਿਆ
“ਮੈਨੂੰ ਸ਼ਾਂਤੀ ਚਾਹੀਦੀ ਆ ।”ਬੰਦਾ ਬੋਲਿਆ
“ਸ਼ਾਂਤੀ ਚਾਹੀਦੀ ਹੈ ਤਾਂ ਚੁਪ ਕਰਕੇ ਸ਼ਾਂਤ ਮਨ ਨਾਲ ਅੱਖਾਂ ਬੰਦ ਕਰਕੇ ਆਪਣੇ ਅੰਦਰ ਵੇਖੋ ।”ਯੋਗਾ ਗੁਰੂ ਜੀ ਉਸ ਬੰਦੇ ਨੂੰ ਬੋਲੇ
“ਹੋਰ ਕੁਛ ਦੱਸੋ ਮੇਰੇ ਕੋਲੋਂ ਇਹ ਨਹੀਂ ਹੋਣਾ ।”
“ਕਿਉਂ …..ਕਿਉਂ ਨਹੀਂ ਹੋਣਾ …?”ਯੋਗਾ ਗੁਰੁ ਜੀ ਬੋਲੇ
“ਬਸ ਨਹੀਂ ਹੋਣਾ ਹੋਰ ਹੱਲ ਦਸੋ ।”
“ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਅੰਦਰ ਵੇਖੋ,ਤੁਹਾਡੇ ਅੰਦਰ ਸਭ ਕੁਝ ਹੈ,ਧਿਆਨ ਲਗਾਉ,ਤੁਹਾਨੂੰ ਸ਼ਾਂਤੀ ਮਿਲੇਗੀ,ਤੁਹਾਡੇ ਅੰਦਰ ਹੀ ਜੋਤ ਹੈ,ਭਗਵਾਨ ਹੈ ।”
“ਉਏ ਏਸੇ ਲਈ ਤਾਂ ਕਹਿੰਨਾ ਥੋਨੂੰ ਸਮਝ ਨਹੀਂ ਆਉਂਦੀ,ਅਸੀਂ ਕਾਮ.. ਹੁੰਨੇ ਆਂ,ਅਸੀਂ ਆਪਣੇ ਅੰਦਰ ਅੱਖਾਂ ਬੰਦ ਕਰਕੇ ਵੇਖਾਂਗੇ ਤਾਂ ਲੋਕਾਂ ਵੱਲ ਕੌਣ ਵੇਖੂ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਕੌਣ ਸੁਣੂ ਨਾਲੇ ਥੋਨੂੰ ਤਾਂ ਪਤਾ ਅਸੀਂ ਨਹੀਂ ਭਗਵਾਨ ਭਗਵੂਨ ਨੂੰ ਮੰਨਦੇ,ਸਗੋਂ ਭਗਵਾਨ ਸਾਨੂੰ ਮੰਨਦਾ ।”
“ਫੇਰ ਸਮਸਿਆ ਕੀ ਹੈ ……….?”ਯੋਗਾ ਗੁਰੁ ਜੀ ਬੋਲੇ
“ਸਮਸਿਆ ਤਾਂ ਤੁਹਾਨੂੰ ਤੁਸੀਂ ਕਹਿੰਦੇ ਹੋ ਭਗਵਾਨ ਆਪਣੇ ਅੰਦਰ ਆ,ਤੁਹਾਡੇ ਕੋਲੋਂ ਇਕ ਭਗਵਾਨ ਨਹੀਂ ਨਿਕਲਿਆ ਅੰਦਰੋਂ ਚੱਲ ਕੱਢ ਮੇਰਾ ਭਗਵਾਨ ਮੇਰੇ ਅੰਦਰੋਂ ।”
“ਮੈਂ ਨਹੀਂ ਕੱਢ ਸਕਦਾ ਭਗਵਾਨ ਤੁਹਾਡੇ ਅੰਦਰੋਂ ਮੈਂ ਹਾਰ ਗਿਆ ।”ਯੋਗਾ ਗੁਰੁ ਜੀ ਅੱਕ ਕੇ ਬੋਲੇ
“ਸਾਡੇ ਸਾਹਮਨੇ ਕੋਈ ਨਹੀਂ ਟਿਕਦਾ ।”ਇ੍ਹਨਾਂ ਕਹਿ ਕੇ ਉਹ ਚਲਿਆ ਗਿਆ
1764-ਗੁਰੂ ਰਾਮ ਦਾਸ ਨਗਰ ਮੋਗਾ-142001
No comments:
Post a Comment