ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਤਿੰਨ ਰੂਪ
ਹਜ਼ਾਰਾਂ ਸਾਲ ਪਹਿਲਾਂ ਤਿੰਨ ਆਦਮੀਆਂ ਨੇ ਰੱਬ ਦੀ ਬਹੁਤ ਤਪਸਿਆ ਕੀਤੀ । ਰੱਬ ਜੀ ਪ੍ਰਗਟ ਹੋ ਗਏ । ਰੱਬ ਜੀ ਨੇ ਖੁਸ਼ ਹੁੰਦਿਆਂ ਹੋਇਆਂ ਕਿਹਾ
"ਤੁਸੀਂ ਮੇਰੀ ਬਹੁਤ ਪੂਜਾ ਕੀਤੀ ਹੈ,ਮੰਗੋ ਕੀ ਮੰਗਦੇ ਹੋ............?"
"ਮੈਨੂੰ ਘੋੜਾ ਚਾਹੀਦਾ ਹੈ,ਮੈਂ ਦੂਰ ਦੂਰ ਤੱਕ ਘੁੰਮਣਾ ਚਾਹੁੰਦਾਂ ਹਾਂ ।" ਇਕ ਨੇ ਕਿਹਾ
"ਮੈਨੂੰ ਕੁੱਤਾ ਚਾਹੀਦਾ ਹੈ,ਜਿਸ ਨਾਲ ਮੈਂ ਸ਼ਿਕਾਰ ਕਰ ਸਕਾਂਗਾ ਤੇ ਆਪਣੀ ਜਿੰਦਗੀ ਬਤੀਤ ਕਰ ਸਕਾਂਗਾ ।"ਦੂਜੇ ਨੇ ਕਿਹਾ ।
"ਮੈਨੂੰ ਇਕ ਔਰਤ ਚਾਹੀਦੀ ਹੈ,ਕਿਉਂਕਿ ਮੈਂ ਹਰ ਦਮ ਤਰੋ ਤਾਜਾ ਮਹਿਸੂਸ ਕਰਦਾਂ ਰਹਾਂ ਤੇ ਮੇਰੀ ਜਿੰਦਗੀ ਬਹੁਤ ਸਕੂਨ ਨਾਲ ਗੁਜਰ ਸਕੇ ।"ਤੀਜੇ ਬੰਦੇ ਨੇ ਕਿਹਾ
ਰੱਬ ਨੇ ਤਿੰਨਾਂ ਦੀ ਇੱਛਾ ਪੂਰੀ ਕਰ ਦਿੱਤੀ । ਪਹਿਲੇ ਨੂੰ ਘੋੜਾ ਤੇ ਦੂਜੇ ਨੂੰ ਕੁੱਤਾ ਤੇ ਤੀਜੇ ਨੂੰ ਔਰਤ ਦੇ ਦਿੱਤੀ । ਤਿੰਨੋ ਉਥੋਂ ਇਜ਼ਾਜ਼ਤ ਲੈ ਕੇ ਚਲੇ ਗਏ । ਰਸਤੇ ਚ ਜੰਗਲ ਪੈਂਦਾ ਸੀ । ਅਚਾਨਕ ਮੀਂਹ ਪੈਣ ਲੱਗ ਪਿਆ । ਜਿਸ ਕਰਕੇ ਤਿੰਨਾਂ ਨੇ ਇਕ ਗੁਫਾ ਚ ਰਹਿਣਾ ਪਿਆ । ਘੋੜਾ ਤੇ ਕੁੱਤਾ ਗੁਫਾ ਚ ਕਿਸੇ ਕੰਮ ਨਹੀਂ ਆ ਸਕਦੇ ਸੀ । ਪਰ ਔਰਤ ਨੇ ਤਿੰਨਾਂ ਦਾ ਪੂਰਾ ਪੂਰਾ ਧਿਆਨ ਰੱਕਿਆ । ਜੋ ਵੀ ਉਹ ਭੋਜਨ ਬਣਾ ਕੇ ਖੁਆ ਸਕਦੀ ਸੀ ਉਸਨੇ ਖੁਆਇਆ । ਜਦੋਂ ਮੀਂਹ ਹਟ ਗਿਆ ਤਾਂ ਘੋੜੇ ਤੇ ਕੁੱਤੇ ਦੇ ਮਾਲਿਕ ਨੇ ਆਪਸ ਚ ਗੱਲ ਕੀਤੀ ਕਿ
ਉਹ ਰੱਬ ਜੀ ਨੂੰ ਕਹਿ ਕੇ ਘੋੜੇ ਤੇ ਕੁੱਤੇ ਦੀ ਥਾਂ ਔਰਤਾਂ ਲਿਆਉਣਗੇ ਦੂਸਰੇ ਦਿਨ ਉਹ ਫੇਰ ਰੱਬ ਕੋਲ ਚਲੇ ਗਏ । ਉਹਨਾਂ ਰੱਬ ਜੀ ਨੂੰ ਘੋੜੇ ਤੇ ਕੁੱਤੇ ਬਦਲੇ ਔਰਤਾਂ ਦੀ ਇੱਛਾ ਪ੍ਰਗਟ ਕੀਤੀ । ਰੱਬ ਜੀ ਨੇ ਉਹਨਾਂ ਦੀ ਇੱਛਾ ਪੂਰੀ ਕਰ ਦਿੱਤੀ ।
ਤਿੰਨੇ ਆਪਣੇ ਆਪਣੇ ਘਰ ਚਲੇ ਗਏ । ਜਿਹੜੀ ਇਸ਼ਤਰੀ ਘੋੜੇ ਦੇ ਬਦਲੇ ਆਈ ਸੀ ਉਹ ਪੇਟੂ ਤੇ ਖਾਊ ਨਿਕਲੀ । ਜਿਹੜੀ ਕੁੱਤੇ ਦੇ ਬਦਲੇ ਆਈ ਸੀ ਉਹ ਕੰਜੂਸ ਤੇ ਨੀਚ ਨਿਕਲੀ । ਤਦ ਤੋਂ ਉਹਨਾਂ ਦੀਆਂ ਸੰਤਾਨਾਂ ਚ ਕੁਝ ਇਸਤਰੀਆਂ ਪੇਟੂ ਹੁੰਦੀਆਂ ਨੇ ਤੇ ਕੁਝ ਇਸਤਰੀਆਂ ਨੀਚ ਤੇ ਕੰਜੂਸ ਹੁੰਦੀਆਂ ਨੇ ਤੇ ਜਿਹੜੀ ਤੀਸਰੀ ਔਰਤ ਦੀ ਸੰਤਾਨ ਹੈ ਉਹ ਮਮਤਾਮਈ ਹੈ । ਉਹ ਮਮਤਾਮਈ ਮਾਂ ਦੇ ਰੂਪ ਚ ਅੱਜ ਵੀ ਸਾਨੂੰ ਮਿਲਦੀ ਹੈ ।
1764-ਗੁਰੂ ਰਾਮ ਦਾਸ ਨਗਰ ਮੋਗਾ-142001
No comments:
Post a Comment