ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ
ਸਿਆਸਤ ਚ ਸਿਆਸਤ
ਇਕ ਦਿਨ ਲੂੰਬੜ ਜੰਗਲ ਚ ਚਹਿਲ ਕਦਮੀ ਕਰਦਾ ਲੰਘ ਰਿਹਾ ਸੀ । ਉਸਨੇ ਵੇਖਿਆ ਕਿ ਜੰਗਲ ਦੇ ਸਾਰੇ ਜਾਨਵਰ ਤੇ ਪੰਛੀ ਮੀਟਿੰਗ ਕਰ ਰਹੇ ਨੇ । ਉਸਨੇ ਵੀ ਮੀਟਿੰਗ ਦੀਆਂ ਗੱਲ੍ਹਾਂ ਬੜੀ ਧਿਆਨ ਨਾਲ ਸੁਨਣ ਲੱਗਾ।
“ਅਸੀਂ ਸਭ ਇਕ ਮਿਕ ਹੋ ਕੇ ਰਹੀਏ ਤਾਂ ਹੀ ਅਸੀਂ ਸਭ ਵਧੀਆ ਜਿੰਦਗੀ ਜਿਉਂ ਸਕਦੇ ਹਾਂ । ਆਪਣੇ ਜੇ ਏਕਾ ਹੋਵੇਗਾ ਤਾਂ ਹੀ ਆਪਾਂ ਖੁਸ਼ਹਾਲ ਰਹਾਂਗੇ ।”ਖਰਗੋਸ ਨੇ ਕਿਹਾ
“ਹੁਣ ਉਹ ਗੱਲਾਂ ਖਤਮ ਹੋ ਗਈਆਂ ਬਾਬੇ ਆਦਮ ਵੇਲੇ ਤੋਂ ਇਕੋ ਹੀ ਰਾਜਾ ਰਾਜ ਕਰ ਰਿਹਾ ਹੁਣ ਸਾਨੂੰ ਬਦਲਾਅ ਚਾਹੀਦਾ ।“”ਬੱਤਖ ਬੋਲੀ
“ਜਨਤਾ ਕੀ ਹੈ ਇਹ ਆਪਾਂ ਸ਼ੇਰ ਨੂੰ ਦਸ ਦੇਣਾ ਹੈ ।”ਬਾਂਦਰ ਬੋਲਿਆ
ਇਹ ਸਾਰੀਆਂ ਗੱਲਾਂ ਲੂੰਬੜ ਨੇ ਸੁਣੀਆਂ ਤੇ ਉਹ ਭਜਿਆ ਭਜਿਆ ਸੇਰ ਕੋਲ ਗਿਆ ਤੇ ਸਾਰੀ ਗੱਲ ਵਿਸਤਾਰ ਪੂਰਵਕ ਸੇਰ ਨੂੰ ਦਸ ਦਿੱਤੀ ।
“ਇਹ ਤਾਂ ਬਹੁਤ ਹੀ ਵਧੀਆ ਗੱਲ ਹੋਈ,ਐਤਕੀਂ ਮੈਂ ਵੋਟਾਂ ਚ ਖੜਾ ਹੀ ਨਹੀਂ ਹੋਣਾ,ਐਂਤਕੀ ਜੰਗਲ ਦਾ ਰਾਜਾ ਹੀ ਖਰਗੋਸ਼ ਨੂੰ ਬਣਾ ਦੇਣਾ,ਮੈਂ ਹੁਣ ਸਿਆਸਤ ਤੋਂ ਸੰਨਿਆਸ ਲੈ ਲੈਣਾ ਹੈ ।”ਸੇਰ ਨੇ ਕਿਹਾ
“ਪਰ ਮਾਹਰਾਜ ਤੁਸੀਂ ਆਪਣੇ ਪੁੱਤਰ ਨੂੰ ਸਿਆਸਤ ਚ ਲਿਆਂਦਾ ਸੀ…..?”ਲੂੰਬੜ ਨੇ ਚਮਚੀ ਮਾਰੀ
“ਮੇਰਾ ਪੁਤ ਲੋਕ ਸੇਵਾ ਕਰੇਗਾ ।”ਸੇਰ ਜੀ ਨੇ ਬੜੀ ਨਿਮਰਤਾ ਨਾਲ ਕਿਹਾ
ਇਹ ਗੱਲ ਕੋਲ ਬੈਠੀ ਸ਼ੇਰਨੀ ਵੀ ਸੁਣ ਰਹੀ ਸੀ । ਲੂੰਬੜ ਦੇ ਚਲੇ ਜਾਣ ਬਾਅਦ ਸੇਰਨੀ ਭੜਕ ਪਈ ਤੇ ਇਕੋ ਸਾਹ ਗੁੱਸੇ ਚ ਬੋਲੀ
“ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ,ਆਪਣਾ ਸੱਤਾਂ ਪੁਸ਼ਤਾਂ ਤੋਂ ਇਹ ਵਧੀਆ ਕੰਮ ਚੱਲਿਆ ਆ ਰਿਹਾ,ਤੁਹਾਡਾ ਵਧੀਆ ਨਾਂ ਤੇ ਡਰ ਆ,ਆ ਸਾਰੀਆਂ ਗੁਫਾਵਾਂ, ਨਜਾਇਜ਼ ਜਾਇਦਾਦਾਂ, ਇਹ ਸਾਰੀ ਦਹਿਸ਼ਤ, ਇਹ ਸਾਰੀਆਂ ਸਿਆਸਤ ਚੋਂ ਤਾਂ ਬਣਾਈਆਂ,ਮੇਰੀ ਗੱਲ ਸੁਣੋ ਜੀ ਆਪਣੇ ਖਾਨਦਾਨ ਨੂੰ ਕੋਈ ਕੰਮਕਾਰ ਨਹੀਂ ਆਉਂਦਾ ਤੇ ਨਾ ਹੀ ਆਉਣਾ,ਇਹ ਤਾਂ ਬਸ ਬਣਿਆ ਬਣਾਇਆ ਹੀ ਖਾ ਪੀ ਸਕਦੇ ਆ,ਤੁਸੀਂ ਸਿਆਸਤ ਨਾ ਛੱਡੋ ।”
“ਔ ਕਮਲੀਏ ਐਂਵੇ ਨਈਂ ਕਹਿੰਦੇ ਜਨਾਨੀ ਦੀ ਮੱਤ ਗੁੱਤ ਪਿੱਛੇ ਹੁਮਦਿ ਹੈ ।ਉਏ ਕਮਲੀਏ ਜਨਤਾ ਜਾਗ ਪਈ ਆ,ਪਰ ਆਪਾਂ ਜਨਤਾ ਨੂੰ ਪਾਸੇ ਬੈਠ ਕੇ ਬੇਵਕੂਫ ਬਣਾਵਾਂਗੇ,ਆਪਾਂ ਤਾਂ ਹੁਣ ਹੋਰ ਪੱਤਾ ਖੇਡਾਂਗੇ, ਰਾਜਾ ਖਰਗੋਸ਼ ਨੂੰ ਬਣਾ ਦੇਵਾਂਗੇ ਤੇ ਸ਼ਿਕਾਰੀ ਕੁਤਿਆਂ ਨੂੰ ਖਰਗੋਸ਼ ਦਾ ਬਾਡੀਗਾਰਡ ਬਣਾ ਦੇਵਾਂਗੇ ।”ਸੇਰ ਨੇ ਕਿਹਾ
ਹੁਣ ਸ਼ੇਰਨੀ ਮੁਸਕਰਾ ਰਹੀ ਸੀ ।
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
No comments:
Post a Comment