ਕੰਡੇ ਅਰਜ਼ ਕਰੇ
ਅਮਰੀਕ ਸਿੰਘ ਕੰਡਾ ਡਾ
ਲੋਕ-ਦਿਖਾਵਾ
ਉਂਜ ਕਹਿਣ ਪੀਣੀ ਹੋਈ ਛੱਡੀ ਸਾਡੀ,
ਪਰਦੇ ਨਾਲ ਪਰ ਲਾਉਂਦੇ ਨੇ ਪੈੱਗ ਬਹੁਤੇ ।
ਚਿੱਟੇ ਵਾਲਾਂ ਨੂੰ ਬਹੁਤੇ ਨੇ ਡਾਈ ਕਰਦੇ,
ਗੰਜੇ ਸਿਰਾਂ ਤੇ ਲਾਉਂਦੇ ਨੇ ਵਿੱਗ ਬਹੁਤੇ ।
ਨਾਮ ਬਾਬਿਆਂ ਤੋਂ ਲੈ ਕੇ ਸਭ ਛਕਦੇ,
ਚਾਪਾਂ,ਸੀਨਾ,ਨਲਕੀ ਅਤੇ ਲੈੱਗ ਬਹੁਤੇ ।
ਕਈ ਕਹਿਣ ਮੀਟ ਨੂੰ ਅਸੀਂ ਨਹੀਂ ਛੂੰਹਦੇ,
ਖਾਂਦੇ ਵੇਖੇ ਪਰ ਅਸੀਂ ਇਹ ਐੱਗ ਬਹੁਤੇ ।
ਝਟਕਾ ਹਲਾਲ
ਬਿਨਾਂ ਵਾਲਾਂ ਤੋਂ ਨਾਰੀ ਹੈ ਨਹੀਂ ਜਚਦੀ,
ਟਰਾਂਸਪੋਰਟ ਚਲਦੀ ਨਾ ਬਿਨਾਂ ਗਾਲਾਂ ਦੇ ।
ਚੰਗੀਆਂ ਲਗੱਣ ਸ਼ਰਾਰਤਾਂ ਬਾਲਾਂ ਦੀਆਂ,
ਜਵਾਬ ਜਚਦੇ ਨਹੀਂ ਬਿਨਾਂ ਸਵਾਲਾਂ ਦੇ ।
ਸਾਰੇ ਕੰਮਾਂ ਲਈ ਅੱਜ ਕਲ੍ਹ ਕਾਹਲ ਹੁੰਦੀ,
ਮੱਛੀਆਂ ਫਸਦੀਆਂ ਨਹੀਂ ਕਦੇ ਬਿਨ ਜਾਲਾਂ ਦੇ ।
ਸਾਨੂੰ ਬਕਰਾ ਖਾਣ ਦੇ ਨਾਲ ਮਤਲਬ,
ਪੈਰੋਕਾਰ ਅਸੀਂ ਨਹੀਂ ਝਟਕੇ ਹਲਾਲਾਂ ਦੇ ।
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
askandamoga@gmail.com
No comments:
Post a Comment