ਕੰਡੇ ਦਾ ਕੰਡਾ
ਡਾ ਅਮਰੀਕ ਸਿੰਘ ਕੰਡਾ
ਅੰਦਰੂਨੀ ਗਿਆਨ
ਦੋ ਦੋਸਤ ਆਪਸ ਚ ਆਪਣੇ ਤੀਜੇ ਦੋਸਤ ਬਾਰੇ ਗੱਲਾਂ ਕਰ ਰਹੇ ਨੇ
“ਕਮਾਲ ਆ ਯਾਰ ਇਹਨੂੰ ਕੀ ਹੋ ਗਿਆ,ਇਹ ਤਾਂ ਕੌੜ ਕੁੱਤੇ ਵਾਂਗ ਬੋਲਦਾ ਹੁੰਦਾ ਸੀ ਹੁਣ ਤਾਂ ਮਿੱਠਤ ਨਾਲ ਏਨਾ ਮਿੱਠਾ ਬੋਲਦਾ ਭਲਾ ਅਗਲੇ ਸੁਨਣ ਵਾਲੇ ਨੂੰ ਸ਼ੂਗਰ ਹੋ ਜਾਵੇ । ਯਾਰ ਇਹ ਕਿਵੇਂ ਹੋਇਆ………….?” ਉਸਨੇ ਸਵਾਲ ਪੁਛਿਆ
“ਦੋਸਤ ਉਸ ਨੇ ਆਪਣੇ ਅੰਦਰ ਅੰਦਰਲੀ ਦੌਲਤ ਨਾਲ ਹਮੇਸ਼ਾਂ ਲਈ ਭਰ ਲਿਆ ਹੈ ਹੁਣ ਉਸਨੂੰ ਗਰਮੀਆਂ ਚ ਠੰਡ ਤੇ ਸਰਦੀਆਂ ਚ ਉਸਦਾ ਨਿੱਘ ਕਾਲਜ਼ੇ ਨੂੰ ਇਕ ਅਨਕਿਹਾ ਸੁਖ ਪ੍ਰਾਪਤ ਕਰ ਲਿਆ ਹੈ । ਹੁਣ ਉਹ ਫਿੱਕਾ ਬੋਲ ਹੀ ਨਹੀਂ ਸਕਦਾ ।” ਦੂਜੇ ਦੋਸਤ ਨੇ ਸਵਾਲ ਦਾ ਜਵਾਬ ਦਸਿਆ
1764,ਗੁਰੂ ਰਾਮ ਦਾਸ ਨਗਰ, ਨੇੜੇ ਨੈਸਲੇ ਮੋਗਾ 142001 ਪੰਜਾਬ ਭਾਰਤ
ਮੋਬਾਈਲ ਫੋਨ 098557-35666
No comments:
Post a Comment