ਕੰਡੇ ਦਾ ਕੰਡਾ
ਡਾ ਅਮਰੀਕ ਸਿੰਘ ਕੰਡਾ
ਨਿਚੋੜ
ਬਾਬਾ ਕਹਾਣੀ ਸੁਣਾ…।”ਪੋਤੇ ਨੇ ਦਾਦੇ ਨੂੰ ਕਿਹਾ
“ਪੁਤ ਸੁਣ ਬੜੇ ਧਿਆਨ ਨਾਲ ਸੁਣ,ਨਾਲੇ ਆਪਣਾ ਪਹਿਲਾਂ ਮੋਬਾਈਲ ਫੋਨ ਸਵਿਚ ਆਫ ਕਰਦੇ ।”
ਇਕ ਬੰਦਾ ਤੇ ਉਹ ਇਕੱਲੀ ਨਹੀਂ ਜੀ ਉਸ ਨਾਲ ਚਾਰ ਪੰਜ ਹੋਰ ਹੈਗੀਆਂ ਨੇ,ਬੰਦੇ ਨੇ ਬੜੇ ਧਿਆਨ ਵੇਖਿਆ ਤੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਥੋੜੇ ਸਮੇਂ ਚ ਹੀ ਆ ਗਈ ਤੇ ਉਹ ਉਸਦਾ ਹਰ ਵਾਰ ਵਾਂਗ ਸ਼ਿਕਾਰ ਹੋ ਗਿਆ । ਪਰ ਜਦੋਂ ਜਦੋਂ ਵੀ ਉਹ ਆਉਂਦੀ ਤਾਂ ਉਸਨੂੰ ਆਤਮ ਗਿਆਨ ਕਰਾਉਂਦੀ ਤੇ ਉਹ ਉਸ ਨੂੰ ਸਿਖਾਉਂਦੀ ਕਿ ਤੂੰ ਕਿਹੜੀ ਮਿੱਟੀ ਦਾ ਬਣਿਆ ਹੋਇਆਂ ਹੈਂ…..?
“ਅੱਛਾ ਬਾਬਾ ਜੀ………..?”ਪੋਤੇ ਨੇ ਹੁੰਗਾਰਾ ਭਰਿਆ ਸੀ
ਬੰਦਾ ਉਸ ਤੋਂ ਹਮੇਸ਼ਾਂ ਹੀ ਡਰਦਾ ਪਰ ਜਦੋਂ ਉਹ ਆਉਂਦੀ ਤਾਂ ਬਹੁਤ ਕੁਝ ਸਿਖਦਾ ਤੇ ਫੇਰ ਦਲੇਰ ਬਣ ਜਾਂਦਾ ਹੈ । ਇਕ ਖਾਸ ਗੱਲ ਤਾਂ ਦੱਸਣੀ ਭੁਲ ਹੀ ਗਿਆ ਕਿ ਦੁਨੀਆਂ ਵਿਚ ਇਸ ਤੋਂ ਵੱਧ ਤਜ਼ਰਬਾ ਸਿਖਾਉਣ ਵਾਲਾ ਕੋਈ ਵਿਦਿਆਲਾ,ਯੂਨੀਵਰਸਿਟੀ,ਕਾਲਜ਼,ਸਕੂਲ ਨਹੀਂ ਬਣਿਆ ਤੇ ਨਾ ਹੀ ਬਣੇਗਾ ਦੱਸ ਬਈ ਪੁੱਤਰਾ ਮਾਰਲ ਕੀ ਹੈ…………………? ਦਾਦੇ ਨੇ ਪੋਤੇ ਨੂੰ ਕਹਾਣੀ ਸੁਣਾ ਪੁਛਿਆ ।
“ਕੁਝ ਦੇਰ ਸੋਚਕੇ ਹਾਰ ਗਿਆ ਦਾਦਾ ਜੀ…..?”
“ਮੁਸੀਬਤ ਤੇ ਮੁਸੀਬਤਾਂ ।“”ਦਾਦਾ ਜੀ ਬੋਲੇ
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001 ਪੰਜਾਬ ਭਾਰਤ
askandamoga@gmaiil.com
No comments:
Post a Comment