ਕੰਡੇ ਦਾ ਕੰਡਾ
ਡਾ.ਅਮਰੀਕ ਸਿੰਘ ਕੰਡਾ
ਪਰੂਫ ਰੀਡਰ
ਇਕ ਅਖਬਾਰ ਦਾ ਸੰਪਾਦਕ ਪਰੂਫ ਰੀਡਰ ਦੀ ਨੌਕਰੀ ਲਈ ਇੰਟਰਵਿਊ ਦੇਣ ਆਏ ਉਮੀਦਵਾਰਾਂ ਦੀ ਇੰਟਰਵਿਊ ਲੈ ਰਿਹਾ ਸੀ ।ਆਖਿਰ ਤੇ ਜਿਹੜੇ ਉਮੀਦਵਾਰ ਦੀ ਇੰਟਰਵਿਊ ਸੀ । ਜਿਸਨੂੰ ਸੰਪਾਦਕ ਨੇ ਥੱਕੇ ਤੇ ਅੱਕੇ ਹੋਏ ਨੇ ਪੁਛਿਆ
“ਤੈਨੂੰ ਇਸ ਨੌਕਰੀ ਦੀਆਂ ਕੋਮਲ ਜੁੰਮੇਵਾਰੀਆਂ ਦਾ ਗਿਆਨ ਹੈ ?”
“ਜੀ ਹਾਂ,ਜਦੋਂ ਵੀ ਤੁਹਾਡੇ ਕੋਲੋਂ ਕੋਈ ਗਲਤੀ ਹੋਇਆ ਕਰੇਗੀ,ਤਾਂ ਤੁਸੀਂ ਉਸ ਗਲਤੀ ਨੂੰ ਮੇਰੇ ਸਿਰ ਥੋਪ ਦਿਆ ਕਰੋਂਗੇ,ਮੈਂ ਤੁਹਾਨੂੰ ਵਿਸ਼ਿਵਾਸ ਦਿੰਦਾ ਹਾਂ ਕਿ ਮੇਰੇ ਮੂੰਹ ਚੋਂ ਇਕ ਵੀ ਸ਼ਬਦ ਨਹੀਂ ਨਿਕਲਿਆ ਕਰੇਗਾ ।”ਉਸ ਨੇ ਇਕੋ ਸਾਹ ਕਿਹਾ
ਅੱਜ ਤੱਕ ਉਹ ਨੌਕਰੀ ਕਰ ਰਿਹਾ ਹੈ ।
1764-ਗੁਰੂ ਰਾਮ ਦਾਸ ਨਗਰ,ਨੇੜੇ ਨੈਸਲੇ ਮੋਗਾ-142001Punjab India
askandamoga@gmail.com,askandamoga@yahoo.com
No comments:
Post a Comment