ਕੰਡੇ ਦਾ ਕੰਡਾ
ਅਮਰੀਕ ਸਿੰਘ ਕੰਡਾ ਡਾ.
ਮਹਿਬੂਬਾ
ਉਸ ਨੇ ਉਸ ਨੂੰ ਸੋਹਣੀ ਆਪਣੀ ਜਾਨੇਮਨ, ਮਹਿਬੂਬਾ ਮੰਨ ਲਿਆ ਤੇ ਉਸ ਨਾਲ ਆਪਣੀ ਜਿੰਦਗੀ ਬਿਤਾਉਣ ਲੱਗਾ ਹੁਣ ਉਹ ਉਸ ਨੂੰ ਹਰ ਰੋਜ਼ ਪਾਗਲਾਂ ਵਾਂਗ ਪ੍ਰੇਮ ਕਰਦਾ ਤੇ ਉਹ ਉਸਦਾ ਦੀਵਾਨਾ ਹੋ ਗਿਆ ਸੀ । ਕੁਝ ਹਫਤੇ,ਮਹੀਨੇ,ਕੁਝ ਸਾਲਾਂ ਬਾਅਦ ਉਹ ਹਰ ਰੋਜ਼ ਵਾਂਗ ਆਪਣੇ ਬੁੱਲ ਉਸਨੂੰ ਲਗਾਏ ਤਾਂ ਦੂਸਰੇ ਦਿਨ ਉਸ ਨੂੰ ਸ਼ਮਸ਼ਾਨ ਲੈ ਜਾ ਰਹੇ ਸਨ । ਉਸਦੀ ਰੂਹ ਵੀ ਨਾਲ ਨਾਲ ਜਾ ਰਹੀ ਸੀ । ਸ਼ਮਸਾਨ ਚ ਉਸਦੀ ਰੂਹ ਨੂੰ ਦੂਜੀ ਰੂਹ ਨੇ ਪੁੱਛਿਆ
“ਕੀ ਹੋਇਆ………? ਕਿਵੇਂ ਹੋਇਆ…….?”
“ਇਸ ਨੇ ਆਰਜ਼ੀ ਤੌਰ ਤੇ ਆਤਮ-ਹੱਤਿਆ ਕੀਤੀ ਹੈ ਇਹ ਜਿਸ ਨੂੰ ਆਪਣੀ ਮਹਿਬੂਬਾ ਕਹਿੰਦਾ ਸੀ ਜਿਸ ਨਾਲ ਇਸ ਨੂੰ ਖੁਸ਼ੀ ਮਿਲਦੀ ਸੀ ਤੇ ਚਿੰਤਾ ਮੁਕਤ ਹੋ ਜਾਂਦਾ ਸੀ ਉਹ ਕੁਝ ਪਲਾਂ ਲਈ ਸੀ ।”ਪਹਿਲੀ ਰੂਹ ਨੇ ਦਸਿਆ
ਇਸਦੀ ਮਹਿਬੂਬਾ ਦਾ ਕੀ ਨਾਂ ਸੀ…?”ਦੂਜੀ ਰੂਹ ਨੇ ਪੁਛਿਆ
“ਉਸਦਾ ਨਾਂ ਸ਼ਰਾਬ ਸੀ ।”ਪਹਿਲੀ ਰੂਹ ਦਾ ਜਵਾਬ ਸੁਣ ਕੇ ਦੂਜੀ ਰੂਹ ਕੰਬ ਗਈ ਕਿਉਂਕਿ ਉਸ ਰੂਹ ਦੇ ਸਰੀਰ ਨੂੰ ਇਹੀ ਬਿਮਾਰੀ ਸੀ ।
1764-ਗੁਰੂ ਰਾਮ ਦਾਸ ਨਗਰ,ਨੇੜੇ ਨੈਸਲੇ ਮੋਗਾ-142001 ਪੰਜਾਬ ਭਾਰਤ
askandamoga@gmail.com
No comments:
Post a Comment